ਚੰਡੀਗੜ੍ਹ , 01 ਫਰਵਰੀ 2023: ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਵਿੱਚ ਇਨਕਮ ਟੈਕਸ ਨੂੰ ਲੈ ਕੇ ਪੰਜ ਵੱਡੇ ਐਲਾਨ ਕੀਤੇ ਹਨ ।
1. ਹੁਣ ਸੱਤ ਲੱਖ ਤੱਕ ਕੋਈ ਟੈਕਸ ਨਹੀਂ
ਹੁਣ 5 ਲੱਖ ਰੁਪਏ ਦੀ ਟੈਕਸਯੋਗ ਆਮਦਨ ਵਾਲੇ ਲੋਕਾਂ ਨੂੰ ਦੋਵਾਂ ਟੈਕਸ (tax) ਪ੍ਰਣਾਲੀਆਂ ਵਿੱਚ ਕੋਈ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਸੀ। ਹੁਣ ਇਹ ਸੀਮਾ ਸੱਤ ਲੱਖ ਰੁਪਏ ਤੱਕ ਵਧਾ ਦਿੱਤੀ ਹੈ । ਛੋਟ ਦੀ ਇਹ ਸੀਮਾ ਨਵੀਂ ਟੈਕਸ ਪ੍ਰਣਾਲੀ ਤਹਿਤ ਵਧਾਈ ਗਈ ਹੈ |
2. ਇਨਕਮ ਟੈਕਸ ਸਲੈਬ ਬਦਲਿਆ
ਨਵੀਂ ਵਿਵਸਥਾ ‘ਚ ਆਮਦਨ ਕਰ ਤੋਂ ਛੋਟ ਦੀ ਹੱਦ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸੀਮਾ 2.5 ਲੱਖ ਰੁਪਏ ਸੀ।
ਟੈਕਸਦਾਤਾਵਾਂ ਕੀ ਫਾਇਦਾ ਹੋਵੇਗਾ ?
ਇਸ ਨਾਲ ਨਵੀਂ ਪ੍ਰਣਾਲੀ ‘ਚ ਸ਼ਾਮਲ ਹੋਣ ਵਾਲੇ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਮਿਲੇਗੀ। ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 9 ਲੱਖ ਰੁਪਏ ਹੈ ਤਾਂ ਉਸ ਨੂੰ ਸਿਰਫ਼ 45 ਹਜ਼ਾਰ ਰੁਪਏ ਟੈਕਸ ਦੇਣਾ ਹੋਵੇਗਾ। ਇਹ ਉਸ ਦੀ ਆਮਦਨ ਦਾ ਸਿਰਫ਼ ਪੰਜ ਫ਼ੀਸਦੀ ਹੋਵੇਗਾ। ਉਸ ਨੂੰ 25 ਫੀਸਦੀ ਘੱਟ ਟੈਕਸ (tax) ਦੇਣਾ ਹੋਵੇਗਾ। ਪਹਿਲਾਂ ਜਿੱਥੇ ਉਸ ਨੂੰ 60 ਹਜ਼ਾਰ ਰੁਪਏ ਟੈਕਸ ਦੇਣਾ ਪੈਂਦਾ ਸੀ। ਇਸ ਦੀ ਬਜਾਏ ਹੁਣ ਸਿਰਫ 45 ਹਜ਼ਾਰ ਟੈਕਸ ਦੇਣਾ ਹੋਵੇਗਾ।
ਇਸੇ ਤਰ੍ਹਾਂ ਜੇਕਰ ਕਿਸੇ ਦੀ ਸਾਲਾਨਾ ਆਮਦਨ 15 ਲੱਖ ਰੁਪਏ ਹੈ ਤਾਂ ਉਸ ਨੂੰ ਸਿਰਫ 1.5 ਲੱਖ ਰੁਪਏ ਦਾ ਟੈਕਸ ਦੇਣਾ ਹੋਵੇਗਾ। ਇਹ ਉਸਦੀ ਆਮਦਨ ਦਾ 10% ਹੋਵੇਗਾ। ਹੁਣ ਉਸ ਨੂੰ 20 ਫੀਸਦੀ ਘੱਟ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 1,87,500 ਰੁਪਏ ਦਾ ਟੈਕਸ ਦੇਣਾ ਪੈਂਦਾ ਸੀ।
3. ਸਟੈਂਡਰਡ ਡਿਡਕਸ਼ਨ
ਪੈਨਸ਼ਨਰਾਂ, ਪਰਿਵਾਰਕ ਪੈਨਸ਼ਨਰਾਂ ਅਤੇ ਨਿਸ਼ਚਿਤ ਤਨਖਾਹ ਲੈਣ ਵਾਲੇ ਲੋਕਾਂ ਨੂੰ ਨਵੀਂ ਪ੍ਰਣਾਲੀ ਵਿੱਚ ਮਿਆਰੀ ਕਟੌਤੀ ਵਿੱਚ ਕੁਝ ਰਾਹਤ ਮਿਲੇਗੀ। ਜੇਕਰ ਤੁਹਾਡੀ ਆਮਦਨ 15.58 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ, ਤਾਂ ਸਟੈਂਡਰਡ ਡਿਡਕਸ਼ਨ ਵਿੱਚ 52,500 ਰੁਪਏ ਦਾ ਫਾਇਦਾ ਹੋਵੇਗਾ। ਪਹਿਲਾਂ ਸਟੈਂਡਰਡ ਡਿਡਕਸ਼ਨ 50,000 ਰੁਪਏ ਸੀ।
4. ਸੁਪਰ ਰਿਚ ਟੈਕਸ ਕਟੌਤੀ
ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਟੈਕਸ ਦਰ 42.74% ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਸੀ। ਹੁਣ ਇਸ ਨੂੰ ਘਟਾ ਕੇ 37 ਫੀਸਦੀ ਕੀਤਾ ਜਾ ਰਿਹਾ ਹੈ। ਦਰਅਸਲ, ਬਹੁਤ ਅਮੀਰ ਲੋਕਾਂ ਲਈ ਉੱਚ ਸਰਚਾਰਜ ਦਰ ਨੂੰ 37% ਤੋਂ ਘਟਾ ਕੇ 25% ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸੁਪਰ ਰਿਚ ਟੈਕਸ ਜੋ ਪਹਿਲਾਂ 42.74% ਸੀ ਹੁਣ 37% ਹੋ ਜਾਵੇਗਾ।
5. ਲੀਵ ਐਨਕੇਸਮੈਂਟ
2002 ਵਿੱਚ ਗੈਰ-ਸਰਕਾਰੀ ਤਨਖ਼ਾਹਦਾਰ ਕਰਮਚਾਰੀਆਂ ਲਈ ਰਿਟਾਇਰਮੈਂਟ ‘ਤੇ ਲੀਵ ਐਨਕੇਸਮੈਂਟ ਵਿੱਚ ਆਮਦਨ ਕਰ ਛੋਟ ਦੀ ਸੀਮਾ ਤਿੰਨ ਲੱਖ ਰੁਪਏ ਰੱਖੀ ਗਈ ਸੀ। ਉਸ ਸਮੇਂ ਸਰਕਾਰ ਵਿੱਚ ਸਭ ਤੋਂ ਵੱਧ ਬੇਸਿਕ ਤਨਖਾਹ 30,000 ਰੁਪਏ ਸੀ। ਇਹ ਸੀਮਾ ਵਧਾ ਕੇ 25 ਲੱਖ ਰੁਪਏ ਕੀਤੀ ਜਾ ਰਹੀ ਹੈ। ਯਾਨੀ 25 ਲੱਖ ਰੁਪਏ ਤੱਕ ਦੀ ਲੀਵ ਕੈਸ਼ਮੈਂਟ ‘ਤੇ ਕੋਈ ਟੈਕਸ ਨਹੀਂ ਲੱਗੇਗਾ।