ਚੰਡੀਗੜ੍ਹ, 31 ਜਨਵਰੀ 2023: (Morbi Bridge Collapse) ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਜੈਸੁਖ ਪਟੇਲ (MD Jaisukh Patel) ਜੋ ਕਿ ਗੁਜਰਾਤ ਦੇ ਮੋਰਬੀ ਪੁਲ ਢਹਿਣ ਦੇ ਮਾਮਲੇ ਵਿੱਚ ਦੋਸ਼ੀ ਹੈ, ਉਨ੍ਹਾਂ ਨੇ ਮੰਗਲਵਾਰ ਨੂੰ ਮੋਰਬੀ ਦੀ ਸੀਜੇਐਮ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਸੀਜੇਐਮ ਅਦਾਲਤ ਨੇ ਜੈਸੁਖ ਪਟੇਲ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ।
ਪੁਲਿਸ ਨੇ 27 ਜਨਵਰੀ ਨੂੰ ਮੋਰਬੀ ਪੁਲ ਹਾਦਸੇ (Morbi bridge accident) ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ । 1262 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਪੁਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ । ਅਜਿਹੇ ‘ਚ ਜੈਸੁਖ ਪਟੇਲ ‘ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਜੈਸੁਖ ਪਟੇਲ ਨੇ 20 ਜਨਵਰੀ ਨੂੰ ਮੋਰਬੀ ਦੀ ਸੈਸ਼ਨ ਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ।