ਤਰਨ ਤਾਰਨ 27 ਜਨਵਰੀ 2023: ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ. ਤਰਨ ਤਾਰਨ (Taran Taran police) ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ, ਦਵਿੰਦਰ ਸਿੰਘ ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਪੀ.ਪੀ.ਐਸ ਡੀ.ਐਸ.ਪੀ (ਭਿੱਖੀਵਿੰਡ) ਤਰਨ ਤਾਰਨ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਭਿੱਖੀਵਿੰਡ ਸਮੇਤ ਪੁਲਿਸ ਟੀਮ ਭਿੱਖੀਵਿੰਡ ਵੱਲੋਂ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਗੌਰਵ ਧਵਨ ਪੁੱਤਰ ਕਿਸ਼ਨ ਘਣਈਆ ਵਾਸੀ ਭਿੱਖੀਵਿੰਡ ਪਾਸੋਂ ਕੁੱਝ ਅਣਪਛਾਤੇ ਵਿਅਕਤੀ ਫੋਨ ‘ਤੇ ਕਾਲ ਕਰਕੇ 25 ਲੱਖ ਰੁਪਏ ਫਿਰੋਤੀ ਦੀ ਮੰਗ ਕਰਦੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਰਕਮ ਨਾ ਦਿੱਤੀ ਤਾਂ ਤੈਨੂੰ ਅਤੇ ਤੇਰੇ ਬੱਚੇ ਨੂੰ ਜਾਨੋਂ ਮਾਰ ਦੇਵਾਂਗੇ। ਜਿਸ ਨੰਬਰਾਂ ਤੋਂ ਧਮਕੀ ਆ ਰਹੀ ਸੀ ਉਹਨਾਂ ਨੰਬਰਾਂ ਨੂੰ ਪੁਲਿਸ ਵੱਲੋਂ ਟੈਕਨੀਕਲ ਤਰੀਕੇ ਨਾਲ ਟਰੈਕ ‘ਤੇ ਪਾਇਆ ਗਿਆ ਕਿ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁਰੀਦਕੇ ਥਾਣਾ ਘਣੀਏਕੇ ਬਾਂਗਰ ਹਾਲ ਚਤੌੜਗੜ ਘਣੀਏ ਬਾਂਗਰ ਜ਼ਿਲਾ ਬਟਾਲਾ ਵੱਲੋਂ ਇਹ ਫਿਰੋਤੀ ਮੰਗੀ ਗਈ ਸੀ ।
ਜਿਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ,ਜਿਸਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਦੋਸਤ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ ਸਿਕੰਦਰ ਨਾਲ ਮੋਬਾਈਲ ਫੋਨ ਤੇ ਵਿਰੋਤੀ ਮੰਗਣ ਦੀ ਸਲਾਹ ਕੀਤੀ। ਜੋ ਗੁਰਵਿੰਦਰ ਸਿੰਘ ਉਕਤ ਨੇ ਦੱਸਿਆ ਕਿ ਉਸਦਾ ਦੋਸਤ ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਪੂਰੀ ਜੋ ਇਸ ਵਕਤ ਮਲੇਸ਼ੀਆ ਵਿੱਚ ਹੈ, ਜਿਸਦੇ ਮਾਮੇ ਦੇ ਜਵਾਈ ਗੌਰਵ ਧਵਨ ਪਾਸ ਕਾਫੀ ਜਾਇਦਾਦ ਹੈ, ਜੋ ਇਸ ਸੰਬੰਧੀ ਗੁਰਵਿੰਦਰ ਸਿੰਘ ਨੇ ਚੰਦਨ ਪੂਰੀ ਨਾਲ ਗੱਲ ਕੀਤੀ,ਜਿਸਨੇ ਗੌਰਵ ਧਵਨ ਬਾਰੇ ਸਾਰੀ ਘਰੇਲੂ ਜਾਣਕਾਰੀ ਗੁਰਵਿੰਦਰ ਨੂੰ ਦੇ ਦਿੱਤੀ।
ਜਿਸਤੇ ਗ੍ਰਿਫਤਾਰ ਮੁਲਜ਼ਮ ਹੀਰਾ ਸਿੰਘ ਨੇ ਮੁੱਦਈ ਗੌਰਵ ਧਵਨ ਪਾਸੋਂ 25 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ।ਜਿਸ ਪਰ ਜ਼ਿਲਾ ਤਰਨ ਤਾਰਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੀਰਾ ਸਿੰਘ ਦੇ ਨਾਲ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ ਸਿਕੰਦਰ ਅਤੇ ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਪੂਰੀ ਜੋ ਇਸ ਵਕਤ ਮਲੇਸ਼ੀਆ ਵਿੱਚ ਹੈ, ਉਸਨੂੰ ਉਕਤ ਮੁੱਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ।ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਦੌਰਾਨ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਦੋਸ਼ੀ :-
1) ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁਰੀਦਕੇ ਥਾਣਾ ਘਣੀਏਕੇ ਬਾਂਗਰ ਹਾਲ ਚਤੌੜਗੜ ਘਣੀਏ ਬਾਂਗਰ ਜ਼ਿਲਾ ਬਟਾਲਾ।(ਗ੍ਰਿਫਤਾਰ) ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਜਸਬੀਰ ਸਿੰਘ ਵਾਸੀ ਚੱਕ 2)
ਸਿਕੰਦਰ। ਗ੍ਰਿਫਤਾਰ ਕਰਨਾ ਬਾਕੀ ਹੈ) ਚੰਦਨ ਪੂਰੀ ਉਰਫ ਬਿੱਲਾ ਪੁੱਤਰ ਵਿਨੋਦ ਕੁਮਾਰ ਹਾਲ ਵਾਸੀ ਮਲੇਸ਼ੀਆ (ਗ੍ਰਿਫਤਾਰ ਕਰਨਾ ਬਾਕੀ ਹੈ)