ਚੰਡੀਗੜ੍ਹ, 26 ਜਨਵਰੀ 2023: ਆਈਸੀਸੀ ਨੇ ਸਾਲ 2022 ਲਈ ਸਾਰੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇ ਸੂਰਿਆ ਕੁਮਾਰ ਯਾਦਵ ਅਤੇ ਰੇਣੁਕਾ ਸਿੰਘ ਇਸ ਸਾਲ ਆਈਸੀਸੀ ਪੁਰਸਕਾਰਾਂ ਵਿੱਚ ਚਮਕੇ ਹਨ। ਸੂਰਿਆ ਕੁਮਾਰ ਯਾਦਵ ਨੂੰ ਪੁਰਸ਼ਾਂ ਦੇ ਵਰਗ ਵਿੱਚ ਸਰਵੋਤਮ ਟੀ-20 ਕ੍ਰਿਕਟਰ ਚੁਣਿਆ ਗਿਆ ਹੈ, ਜਦੋਂ ਕਿ ਰੇਣੁਕਾ ਸਿੰਘ ਮਹਿਲਾ ਵਰਗ ਵਿੱਚ ਸਾਲ ਦੀ ਉੱਭਰਦੀ ਖਿਡਾਰੀ (Emerging Player of the Year) ਬਣ ਗਈ ਹੈ।
ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਪੁਰਸ਼ ਵਰਗ ਵਿੱਚ ਸਾਲ ਦਾ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ। ਉਸਨੇ ਸਰ ਗਾਰਫੀਲਡ ਸੋਬਰਸ ਟਰਾਫੀ ਜਿੱਤੀ। ਜਦੋਂ ਕਿ, ਨੈਟ ਸਾਇਵਰ ਸਾਲ ਦੀ ਸਰਵੋਤਮ ਮਹਿਲਾ ਕ੍ਰਿਕਟਰ ਬਣੀ ਅਤੇ ਰਾਚੇਲ ਹੇਹੋ ਨੇ ਫਲਿੰਟ ਟਰਾਫੀ ਜਿੱਤੀ। ਭਾਰਤ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਆਈਸੀਸੀ ਪੁਰਸ਼ ਅਤੇ ਮਹਿਲਾ ਟੀ-20 ਟੀਮ ਵਿੱਚ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ ਟੈਸਟ ਟੀਮ ‘ਚ ਸਿਰਫ ਰਿਸ਼ਭ ਪੰਤ ਹੀ ਜਗ੍ਹਾ ਬਣਾ ਸਕੇ ਹਨ। ਤਿੰਨ ਮਹਿਲਾ ਖਿਡਾਰੀਆਂ ਨੂੰ ਵਨਡੇ ਟੀਮ ‘ਚ ਜਗ੍ਹਾ ਮਿਲੀ ਹੈ। ਇੱਥੇ ਅਸੀਂ ਹਰ ਪੁਰਸਕਾਰ ਦੇ ਜੇਤੂਆਂ ਬਾਰੇ ਦੱਸ ਰਹੇ ਹਾਂ।