ਚੰਡੀਗੜ੍ਹ 16 ਜਨਵਰੀ 2023 : ਚੰਡੀਗੜ੍ਹ ਤੋਂ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ‘ਚ ਇਕ ਲੜਕੀ ਆਵਾਰਾ ਕੁੱਤਿਆਂ ਨੂੰ ਖਾਣਾ ਦੇ ਰਹੀ ਸੀ, ਇਸ ਦੌਰਾਨ ਗਲਤ ਸਾਈਡ ‘ਤੇ ਆ ਰਹੀ ਥਾਰ ਸਵਾਰ ਨੇ ਲੜਕੀ ਨੂੰ ਟੱਕਰ ਮਾਰ ਦਿੱਤੀ ਅਤੇ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹਾਦਸੇ ਵਿੱਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਲੜਕੀ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਇਹ ਮਾਮਲਾ ਸੈਕਟਰ-61 ਥਾਣੇ ਦੀ ਪੁਲਿਸ ਵੱਲੋਂ ਡੀ.ਡੀ.ਆਰ. ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
September 28, 2024 11:45 pm