ਚੰਡੀਗੜ੍ਹ 12 ਜਨਵਰੀ 2023: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂ-ਟਿਊਬ ਚੈਨਲਾਂ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ਵਿੱਚ ਲਗਾਤਰ ਕਾਰਵਾਈ ਕਰਦਾ ਆ ਰਿਹਾ ਹੈ | ਇਸਦੇ ਨਾਲ ਹੀ ਇੱਕ ਵਾਰ ਫਿਰ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ਵਿੱਚ ਕਈ ਯੂ-ਟਿਊਬ ਚੈਨਲਾਂ ’ਤੇ ਕਾਰਵਾਈ ਕੀਤੀ ਹੈ | ਸੂਚਨਾ ਮੰਤਰਾਲੇ ਦੇ ਮੁਤਾਬਕ ਪਰਦਾਫ਼ਾਸ਼ ਕੀਤੇ ਯੂ-ਟਿਊਬ ਚੈਨਲਾ ਨੂੰ ਜਾਅਲੀ ਖ਼ਬਰਾਂ ਦੀ ਆਰਥਿਕਤਾ ਦਾ ਹਿੱਸਾ ਦੱਸਿਆ । ਇਹ ਚੈਨਲ ਗੁੰਮਰਾਹ ਕਰਨ ਲਈ ਟੀ.ਵੀ.ਚੈਨਲਾਂ ਦੇ ਐਂਕਰਾਂ ਦੀ ਫ਼ੋਟੋ, ਕਲਿਕਬਾਏਟ ਅਤੇ ਸਨਸਨੀਖੇਜ਼ ਥੰਬਨੇਲਾਂ ਅਤੇ ਤਸਵੀਰਾਂ ਦੀ ਵਰਤੋਂ ਕਰਦੇ ਸਨ ।
ਨਵੰਬਰ 22, 2024 9:33 ਬਾਃ ਦੁਃ