ਅੰਮ੍ਰਿਤਸਰ 12 ਜਨਵਰੀ 2023: ਪੂਰੇ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਹੈ ਉੱਥੇ ਹੀ ਕਈ ਲੋਕ ਖੂਨੀ ਡੋਰ ਜਿਸਨੂੰ ਕਿ ਚਾਇਨਾ ਡੋਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਦੇ ਸ਼ਿਕਾਰ ਹੋ ਜਾਂਦੇ ਹਨ | ਲੇਕਿਨ ਹੁਣ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਦੇ ਖ਼ਿਲਾਫ਼ ਅੰਮ੍ਰਿਤਸਰ ਪੁਲਿਸ (Amritsar police) ਕਾਰਵਾਈ ਕਰਨ ਜਾ ਰਹੀ ਹੈ |
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਇਸ ਨੂੰ ਚਾਈਨਾ ਡੋਰ ਨਹੀਂ ਇੱਕ ਖੁੱਲ੍ਹਾ ਹਥਿਆਰ ਦੱਸਦੇ ਹੋਏ ਕਿਹਾ ਕਿ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਹਨਾਂ ਦੀ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹਨ ਜਿਸ ਨਾਲ ਕਈ ਲੋਕ ਆਪਣੀ ਕੀਮਤੀ ਜਾਨਾਂ ਗਵਾ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਅਤੇ ਅਸੀਂ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਵਾਸੀਆਂ ਨੂੰ ਵੀ ਲੋਹੜੀ ਦੇ ਤਿਉਹਾਰ ਦੀ ਸ਼ੁਭਕਾਮਨਾਵਾਂ ਦਿੰਦੇ ਹਾਂ |
ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਕਿਹਾ ਕਿ ਧਾਰਾ 188 ਦੇ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਇਹ ਆਸਾਨੀ ਦੇ ਨਾਲ ਆਪਣੀ ਜ਼ਮਾਨਤ ਕਰਵਾ ਲੈਂਦੇ ਹਨ, ਲੇਕਿਨ ਹੁਣ ਇਸ ਨੂੰ ਸਖ਼ਤ ਕਾਨੂੰਨ ਬਣਾਉਣਾ ਪਵੇਗਾ ਅਤੇ ਜੋ ਮਾਮਲਾ ਹੈ ਉਸ ਨੂੰ ਹੋਰ ਧਾਰਾਵਾਂ ਦੇ ਤਹਿਤ ਦਰਜ ਕਰਨਾ ਪਵੇਗਾ |ਓਹਨਾ ਕਿਹਾ ਕਿ ਜੋ ਲੋਕ ਖੁੱਲ੍ਹੀ ਗਰਾਊਂਡ ਵਿੱਚ ਗੱਟੂ ਦੇ ਨਾਲ ਪਤੰਗਬਾਜ਼ੀ ਕਰਦੇ ਹਨ ਉਨ੍ਹਾਂ ਦੇ ਮਾਂ-ਬਾਪ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਅਸੀਂ ਸਖ਼ਤ ਹਦਾਇਤਾਂ ਅਤੇ ਕਾਨੂੰਨ ਬਣਾ ਸਕਦੇ ਹਾਂ |