ਚੰਡੀਗੜ੍ਹ 10 ਜਨਵਰੀ 2023: (IND vs SL 1st ODI) ਭਾਰਤ (India) ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 373 ਦੌੜਾਂ ਬਣਾਈਆਂ ਹਨ । ਹੁਣ ਸ਼੍ਰੀਲੰਕਾ ਦੇ ਸਾਹਮਣੇ ਮੈਚ ਜਿੱਤਣ ਲਈ 374 ਦੌੜਾਂ ਦਾ ਵੱਡਾ ਟੀਚਾ ਹੈ। ਇਸ ਮੈਚ ‘ਚ ਭਾਰਤ ਲਈ ਵਿਰਾਟ ਕੋਹਲੀ (Virat Kohli) ਨੇ ਸਭ ਤੋਂ ਵੱਧ 113 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 83 ਅਤੇ ਸ਼ੁਭਮਨ ਗਿੱਲ ਨੇ 70 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਕਾਸੂਨ ਰਜਿਥਾ ਨੇ ਤਿੰਨ ਵਿਕਟਾਂ ਲਈਆਂ।
ਜਨਵਰੀ 28, 2026 3:06 ਬਾਃ ਦੁਃ




