ਚੰਡੀਗੜ੍ਹ 04 ਜਨਵਰੀ 2023: (IND vs SL 2nd T20) ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ (Sanju Samson) ਲਈ ਸ਼੍ਰੀਲੰਕਾ ਦੇ ਖ਼ਿਲਾਫ਼ ਦੂਜੇ ਟੀ-20 ਮੈਚ ‘ਚ ਖੇਡਣਾ ਮੁਸ਼ਕਿਲ ਹੈ। ਸੰਜੂ ਸੈਮਸਨ 3 ਜਨਵਰੀ ਨੂੰ ਮੁੰਬਈ ‘ਚ ਖੇਡੇ ਗਏ ਪਹਿਲੇ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਗੋਡੇ ਦੀ ਸਮੱਸਿਆ ਕਾਰਨ ਉਹ ਟੀਮ ਇੰਡੀਆ ਨਾਲ ਦੂਜੇ ਟੀ-20 ਮੈਚ ਲਈ ਪੁਣੇ ਨਹੀਂ ਗਏ ਹਨ। ਸੈਮਸਨ ਅਜੇ ਵੀ ਮੁੰਬਈ ‘ਚ ਹੈ ਅਤੇ ਉੱਥੇ ਹੀ ਉਸ ਦੀ ਸਕੈਨਿੰਗ ਕੀਤੀ ਜਾਵੇਗੀ।
ਸੈਮਸਨ ਨੂੰ ਮੁੰਬਈ ਦੇ ਵਾਨਖੇੜੇ ਵਿੱਚ ਸ਼੍ਰੀਲੰਕਾ ਦੀ ਪਾਰੀ ਦੇ ਪਹਿਲੇ ਓਵਰ ਵਿੱਚ ਡਾਇਵਿੰਗ ਕੈਚ ਲੈਂਦੇ ਸਮੇਂ ਸੱਟ ਲੱਗੀ ਸੀ। ਹਾਰਦਿਕ ਦੀ ਗੇਂਦ ‘ਤੇ ਉਸ ਨੇ ਕੈਚ ਫੜਿਆ ਸੀ ਪਰ ਗੇਂਦ ਜ਼ਮੀਨ ‘ਤੇ ਡਿੱਗਦੇ ਹੋਏ ਉਸ ਦੇ ਹੱਥ ‘ਚੋਂ ਨਿਕਲ ਗਈ। ਮੈਚ ਦੌਰਾਨ ਸੱਟ ਲੱਗਣ ਦਾ ਪਤਾ ਨਹੀਂ ਲੱਗਾ। ਮੈਚ ਖ਼ਤਮ ਹੋਣ ਤੋਂ ਬਾਅਦ ਸੈਮਸਨ ਨੂੰ ਹੱਥ ਵਿੱਚ ਸੋਜ ਮਹਿਸੂਸ ਹੋਈ। ਇਸ ਕਾਰਨ ਉਨ੍ਹਾਂ ਨੂੰ ਸਕੈਨ ਕੀਤਾ ਜਾਵੇਗਾ।
ਸ਼੍ਰੀਲੰਕਾ ਖਿਲਾਫ ਪਹਿਲਾ ਟੀ-20 ਮੈਚ ਸੈਮਸਨ ਲਈ ਯਾਦਗਾਰ ਨਹੀਂ ਰਿਹਾ। ਬੱਲੇਬਾਜ਼ੀ ‘ਚ ਅਸਫਲ ਰਹਿਣ ਤੋਂ ਬਾਅਦ ਉਹ ਫੀਲਡਿੰਗ ‘ਚ ਕੁਝ ਖਾਸ ਨਹੀਂ ਕਰ ਸਕੇ। ਸੈਮਸਨ ਨੂੰ ਇਸ ਮੈਚ ਵਿੱਚ ਚੌਥੇ ਕ੍ਰਮ ਵਿੱਚ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਹ ਛੇ ਗੇਂਦਾਂ ਵਿੱਚ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ |ਪਰ ਭਾਰਤ ਨੇ ਇਹ ਮੁਕਾਬਲਾ ਦੋ ਦੌੜਾਂ ਨਾਲ ਜਿੱਤ ਲਿਆ ਸੀ |