ਡੇਰਾ ਬਾਬਾ ਨਾਨਕ 03 ਦਸੰਬਰ 2023: ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮੀ ਸਰਹੱਦ ‘ਤੇ ਸਥਿਤ ਯਾਤਰੀ ਟਰਮੀਨਲ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਗੁਰੁਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀ ਇੱਕ ਮਹਿਲਾ ਸ਼ਰਧਾਲੂ ਦੇ ਬੈਗ ਵਿੱਚੋਂ 12 ਬੋਰ ਦੇ ਪਿਸਤੌਲ ਦੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮਹਿਲਾ ਸ਼ਰਧਾਲੂ ਦੀ ਪਛਾਣ ਭੁਪਿੰਦਰ ਕੌਰ ਪਤਨੀ ਨੰਦ ਸਿੰਘ ਵਾਸੀ ਰਾਜਨ ਐਨਕਲੇਵ, ਜਲੰਧਰ ਵਜੋਂ ਹੋਈ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਇੰਚਾਰਜ ਦਿਲਪ੍ਰੀਤ ਕੌਰ ਭੰਗੂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।