ਗੁਰਦਾਸਪੁਰ 01 ਦਸੰਬਰ 2022: ਨੈਸ਼ਨਲ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਦੌਰੇ ਤੇ ਹਨ ਅਤੇ ਅੱਜ ਉਹ ਬਟਾਲਾ ਦੇ ਕਸਬਾ ਕਾਦੀਆ ਚ ਅੱਜ ਇਕ ਸਕੂਲ ਦੇ ਸਮਾਗਮ ਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਦੇ ਨਾਲ ਭਾਜਪਾ ਦੇ ਨੇਤਾ ਫਤਿਹਜੰਗ ਸਿੰਘ ਬਾਜਵਾ ਵੀ ਮੌਜੂਦ ਸਨ। ਇਕਬਾਲ ਸਿੰਘ ਲਾਲਪੁਰਾ ਸਕੂਲ ਦੇ ਸਮਾਗਮ ਤੋਂ ਬਾਅਦ ਅਹਿਮਦੀਆਂ ਮੁਸਲਿਮ ਜਮਾਤ ਦੇ ਹੈਡਕੁਆਰਟਰ ਚ ਮੁਸਲਿਮ ਜਮਾਤ ਦੇ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚ।
ਉਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਅੱਜ ਪੰਜਾਬ ਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਇਹ ਚਿੰਤਾ ਦਾ ਵਿਸ਼ੇ ਹੈ। ਇਸ ਦਾ ਸਿੱਧਾ ਕਾਰਨ ਪੰਜਾਬ ਚ ਹੋ ਰਿਹਾ ਧਰਮ ਪਰਿਵਰਤਨ ਹੈ, ਇਸ ਸੰਬੰਧ ਚ ਉਹਨਾਂ ਵਲੋਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖੀ ਗਈ ਸੀ ਜਿਸ ਚ ਪੰਜਾਂਬ ਚ ਸਥਿਤ ਚਰਚਾਂ ਦੀ ਗਿਣਤੀ ਬਾਰੇ ਉਹਨਾਂ ਆੰਕੜੇ ਮੰਗੇ ਸਨ ਉਸ ਦਾ ਜਵਾਬ ਅੱਜ ਤਕ ਪੰਜਾਬ ਸਰਕਾਰ ਵਲੋਂ ਨਹੀਂ ਦਿਤਾ ਗਿਆ |
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹੈ ਕਿ ਪੰਜਾਬ ਚ ਕੋਈ ਆਪਸੀ ਧਰਮ ਦੇ ਨਾਂ ਤੇ ਨਾ ਲੜੇ ਜਾਂ ਮਾਹੌਲ ਨਾ ਖ਼ਰਾਬ ਹੋਵੇ।ਸਿੱਖ ਜਥੇਬੰਦੀਆਂ ਅਤੇ ਮਸੀਹ ਭਾਈਚਾਰੇ ਦੇ ਲੋਕਾਂ ਦੀ ਦਿੱਲੀ ਚ ਕਮਿਸ਼ਨ ਵਲੋਂ ਇਕ ਮੀਟਿੰਗ ਹੋ ਚੁਕੀ ਹੈ ਅਤੇ ਹੁਣ ਅਗਲੀ ਮੀਟਿੰਗ ਜਲਦੀ ਹੀ ਪੰਜਾਬ ਚ ਹੋਵੇਗੀ।ਅਕਾਲੀ ਦਲ ਵਲੋਂ ਉਹਨਾਂ ਦਾ ਕੀਤੇ ਜਾ ਰਹੇ ਵਿਰੋਧ ਤੇ ਵੀ ਇਕਬਾਲ ਸਿੰਘ ਲਾਲਪੁਰਾ ਖੁਲ ਕੇ ਬੋਲੇ ਅਤੇ ਕਿਹਾ ਕਿ ਉਹ ਸਿੱਖ ਹਨ ਅਤੇ ਉਹਨਾਂ ਦੇ ਬਜ਼ੁਰਗਾਂ ਅਤੇ ਵੱਡ ਵਧਾਰੀਆਂ ਨੇ ਸਿੱਖ ਪੰਥ ਲਈ ਕੁਰਬਾਨੀਆਂ ਦਿੱਤੀਆਂ ਹਨ ।ਇਸ ਲਈ ਉਹ ਵੀ ਸਿੱਖੀ ਅਤੇ ਸਿੱਖ ਦੀ ਗੱਲ ਕਰਦੇ ਹਨ।
ਇਸ ਦਾ ਇਤਰਾਜ਼ ਅਕਾਲੀ ਦਲ ਨੂੰ ਹੈ। ਉੱਥੇ ਹੀ ਉਹਨਾਂ ਕਿਹਾ ਕਿ ਅੱਜ ਆਪਸੀ ਭਾਈਚਾਰਾ ਅਤੇ ਪੰਜਾਬ ਦਾ ਵਿਕਾਸ ਅਹਿਮ ਮੁੱਦਾ ਹੈ ਕਿਉਂਕਿ ਇਸ ਦੇ ਕਾਰਨ ਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬੀ ਵਿਦੇਸ਼ਾਂ ਵੱਲ ਜਾ ਰਿਹਾ ਹੈ | ਜਾਂਦੇ ਜਾਂਦੇ ਉਹਨਾਂ ਕਿਹਾ ਧਰਮ ਨਹੀਂ ਸਿਖਾਉਂਦਾ ਆਪਸ ਚ ਵੈਰ ਕਰਨਾ।