Delhi

ਨਗਰ ਨਿਗਮ ਚੋਣਾਂ ਦੇ ਮੱਦੇਨਜਰ ਦਿੱਲੀ ‘ਚ ਸ਼ਰਾਬ ਵਿਕਰੀ ‘ਤੇ 7 ਦਸੰਬਰ ਤੱਕ ਲਾਈ ਰੋਕ

ਚੰਡੀਗੜ੍ਹ 01 ਦਸੰਬਰ 2022: ਦਿੱਲੀ ਦੀਆਂ ਨਗਰ ਨਿਗਮ ਚੋਣਾਂ (Delhi Municipal Corporation Elections) ਦੇ ਮੱਦੇਨਜਰ ਸ਼ੁੱਕਰਵਾਰ ਸ਼ਾਮ ਤੋਂ ਐਤਵਾਰ ਸ਼ਾਮ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ 7 ਦਸੰਬਰ ਬੁੱਧਵਾਰ ਨੂੰ ਵੀ ਡਰਾਈ ਡੇਅ ਰਹੇਗਾ। ਦਿੱਲੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਡਰਾਈ ਡੇਅ ਐਲਾਨ ਦਿੱਤਾ ਗਿਆ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਦਿੱਲੀ ਆਬਕਾਰੀ ਵਿਭਾਗ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 7 ਦਸੰਬਰ ਨੂੰ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ।

ਕੱਲ੍ਹ ਸ਼ੁੱਕਰਵਾਰ ਨੂੰ ਦਿੱਲੀ ਵਿੱਚ MCD ਚੋਣਾਂ ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਚੋਣ ਕਮਿਸ਼ਨ ਨੇ ਕੱਲ੍ਹ ਤੋਂ ਹੀ ਦਿੱਲੀ ਵਿੱਚ ਡਰਾਈ ਡੇਅ ਦਾ ਐਲਾਨ ਕੀਤਾ ਹੈ। ਇਸ ਪ੍ਰਣਾਲੀ ਦੇ ਮੁਤਾਬਕ ਦਿੱਲੀ ‘ਚ ਸ਼ਰਾਬ ਦੀਆਂ ਦੁਕਾਨਾਂ ‘ਤੇ ਕੱਲ ਸ਼ਾਮ 5 ਵਜੇ ਤੋਂ ਤਾਲੇ ਲਟਕ ਜਾਣਗੇ। ਇਸ ਹੁਕਮ ਤਹਿਤ ਸ਼ਰਾਬ ਦੀਆਂ ਦੁਕਾਨਾਂ 2 ਦਸੰਬਰ ਨੂੰ ਸ਼ਾਮ 5.30 ਵਜੇ ਤੋਂ 4 ਦਸੰਬਰ ਸ਼ਾਮ 5.30 ਵਜੇ ਤੱਕ ਬੰਦ ਰਹਿਣਗੀਆਂ।

Scroll to Top