ਬਹਿਬਲ ਕਲਾਂ 01 ਦਸੰਬਰ 2022: ਪੰਜਾਬ ਸਰਕਾਰ ਦੇ ਸਪੀਕਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਹਿਬਲ ਕਲਾਂ ਇਨਸਾਫ ਮੋਰਚੇ ਨੂੰ ਦਿੱਤਾ ਗਿਆ ਡੇਢ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮੋਰਚੇ ਦੇ ਆਗੂ ਸੁਖਰਾਜ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ |
ਇਸ ਦੌਰਾਨ ਸੁਖਰਾਜ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 15 ਦਸੰਬਰ ਨੂੰ ਮੋਰਚੇ ਨੂੰ ਇਕ ਸਾਲ ਪੂਰਾ ਹੋਣ ‘ਤੇ ਮੋਰਚੇ ਵਲੋਂ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਾਅਦਾ ਕਰਨ ਵਾਲੇ ਪੰਜਾਬ ਸਰਕਾਰ ਦੇ ਨੁਮਾਇੰਦੇ ਅਸਤੀਫੇ ਦੇ ਕੇ ਸੰਗਤਾਂ ਦੇ ਨਾਲ ਬੈਠਣ | ਪੰਜਾਬ ਸਰਕਾਰ ਸਾਫ਼ ਕਰੇ ਇਨਸਾਫ਼ ਦੇਣਾ ਹੈ ਜਾਂ ਨਹੀਂ, ਇਸ ਬਾਰੇ ਸ਼ਪੱਸਟ ਦੱਸੇ ਜਾਂ ਫਿਰ ਹੱਥ ਕਰੇ ਖੜ੍ਹੇ ਕਰ ਦੇਵੇ | ਅਸੀਂ ਸਿੱਖ ਰੀਤਾਂ ਮੁਤਾਬਕ ਖੁਦ ਇਨਸਾਫ ਲੈ ਲਵਾਂਗੇ |
ਬੀਤੇ ਦਿਨੀ ਉਨ੍ਹਾਂ ਕਿ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ, ਜਿਸ ਨਾਲ ਸਿੱਖ ਸੰਗਤ ਨੂੰ ਇਨਸਾਫ਼ ਮਿਲ ਸਕੇ | ਇਸ ਦੇ ਉਲਟ ਅਜੇ ਤੱਕ ਐੱਸਆਈਟੀ ਸੁਮੇਧ ਸੈਣੀ ਦੇ ਬਿਆਨ ਵੀ ਦਰਜ਼ ਨਹੀ ਕਰ ਸਕੀ, ਜਿਸ ਨੂੰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਏ ਤਾਂ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ ਕੇ ਸਾਨੂੰ ਇਨਸਾਫ਼ ਮਿਲੇਗਾ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ‘ਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ ਪਰ ਪਿਛਲੀਆਂ ਸਰਕਾਰਾਂ ਵਾਂਗ ‘ਆਪ’ ਸਰਕਾਰ ਵੀ ਸਿਰਫ ਲਾਰਿਆ ਜੋਗੀ ਹੈ | ਇਸ ਲਈ ਆਪਣੇ ਵਾਅਦੇ ਤੋਂ ਭੱਜਣ ਵਾਲੀ ਪੰਜਾਬ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ।