Virat Kohli

ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਰਾਹੁਲ ਦ੍ਰਾਵਿੜ ਨੂੰ ਪਛਾੜਿਆ

ਚੰਡੀਗੜ੍ਹ 26 ਸਤੰਬਰ 2022: ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਆਸਟਰੇਲੀਆ ਦੇ ਖਿਲਾਫ ਤੀਜੇ ਟੀ-20 ਫੈਸਲਾਕੁੰਨ ਮੈਚ ‘ਚ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਦੀ ਜਿੱਤ ‘ਚ ਵੱਡੀ ਭੂਮਿਕਾ ਨਿਭਾਈ। ਇਸ ਮੈਚ ‘ਚ ਭਾਰਤ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀਆਂ 63 ਦੌੜਾਂ (4 ਛੱਕੇ ਅਤੇ 3 ਚੌਕੇ) ਅਤੇ ਸੂਰਿਆਕੁਮਾਰ ਯਾਦਵ ਦੀਆਂ 69 ਦੌੜਾਂ ਦੇ ਦਮ ‘ਤੇ 19.5 ਓਵਰਾਂ ‘ਚ 6 ਵਿਕਟਾਂ ‘ਤੇ 6 ਵਿਕਟਾਂ ਹਾਸਲ ਕਰ ਕੇ ਮੈਚ ਜਿੱਤ ਲਿਆ ਅਤੇ ਲੜੀ 2-1 ਨਾਲ ਆਪਣੇ ਨਾਂ ਕਰ ਲਈ |

ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਕੋਹਲੀ (Virat Kohli)  ਨੇ ਰਾਹੁਲ ਦ੍ਰਵਿੜ ਨੂੰ ਪਿੱਛੇ ਛੱਡਣ ਦੇ ਨਾਲ-ਨਾਲ ਕਈ ਰਿਕਾਰਡ ਆਪਣੇ ਨਾਂ ਕੀਤੇ। ਵਿਰਾਟ ਕੋਹਲੀ ਆਪਣੀ 63 ਦੌੜਾਂ ਦੀ ਪਾਰੀ ਦੇ ਦਮ ‘ਤੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਹੁਣ ਰਾਹੁਲ ਦ੍ਰਾਵਿੜ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ।

ਰਾਹੁਲ ਦ੍ਰਾਵਿੜ (Rahul Dravid) ਨੇ ਭਾਰਤ ਲਈ ਕੁੱਲ 24,064 ਦੌੜਾਂ ਬਣਾਈਆਂ ਸਨ, ਪਰ ਹੁਣ ਕੋਹਲੀ ਨੇ ਉਸ ਨੂੰ ਪਛਾੜ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਨਾਂ ਕੁੱਲ 24,078 ਦੌੜਾਂ ਹੋ ਗਈਆਂ ਹਨ। ਦ੍ਰਾਵਿੜ ਹੁਣ ਤੀਜੇ ਨੰਬਰ ‘ਤੇ ਆ ਗਿਆ ਹੈ ਪਰ ਭਾਰਤ ਲਈ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਪਹਿਲੇ ਸਥਾਨ ‘ਤੇ ਹਨ।

Scroll to Top