ਚੰਡੀਗ੍ਹੜ 01 ਸਤੰਬਰ 2022: ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ (Twitter) ‘ਤੇ ਜਲਦ ਹੀ ਟਵੀਟ ਐਡਿਟ ਬਟਨ ਮਿਲਣ ਜਾ ਰਿਹਾ ਹੈ। ਹੁਣ ਟਵਿਟਰ ਯੂਜ਼ਰਸ ਇਸ ਫੀਚਰ (ਐਡਿਟ ਟਵੀਟ ਫੀਚਰ) ਦੀ ਵਰਤੋਂ ਕਰਕੇ ਟਵੀਟ ਨੂੰ ਐਡਿਟ ਵੀ ਕਰ ਸਕਦੇ ਹਨ। ਹਾਲਾਂਕਿ ਇਹ ਵਿਸ਼ੇਸ਼ਤਾ ਫਿਲਹਾਲ ਟੈਸਟਿੰਗ ਮੋਡ ਵਿੱਚ ਹੈ, ਟਵਿਟਰ ਅਗਲੇ ਮਹੀਨੇ ਤੱਕ ਬਲੂ ਸਬਸਕਰਾਇਬਰਾਂ ਲਈ ਇਸ ਟਵੀਟ ਐਡਿਟ ਫੀਚਰ ਨੂੰ ਜਾਰੀ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਫੇਸਬੁੱਕ ਦੇ ਐਡਿਟ ਪੋਸਟ ਫੀਚਰ ਦੀ ਤਰ੍ਹਾਂ ਕੰਮ ਕਰੇਗਾ, ਜਿਸ ‘ਚ ਟਵੀਟ ਪੋਸਟ ਕਰਨ ਤੋਂ ਬਾਅਦ ਵੀ ਸੁਧਾਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਤੁਹਾਨੂੰ ਇਸ ਸੁਵਿਧਾ ਲਈ ਪੈਸੇ ਦੇਣੇ ਪੈ ਸਕਦੇ ਹਨ।