Saawan Kumar Tak

ਉੱਘੇ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਸਾਵਨ ਕੁਮਾਰ ਟਾਕ ਪੂਰੇ ਹੋ ਗਏ

ਚੰਡੀਗੜ੍ਹ 25 ਅਗਸਤ 2022: ਉੱਘੇ ਫਿਲਮ ਨਿਰਮਾਤਾ, ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਸਾਵਨ ਕੁਮਾਰ ਟਾਕ (Saawan Kumar Tak) ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸਾਵਨ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਬਣੀ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਵੀਰਵਾਰ ਸਵੇਰੇ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਆਈਸੀਯੂ ‘ਚ ਸ਼ਿਫਟ ਕੀਤਾ ਗਿਆ, ਜਿੱਥੇ ਸ਼ਾਮ 4:15 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸਾਵਨ ਕੁਮਾਰ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ।

ਸਾਵਨ ਕੁਮਾਰ ਨੇ ਸੌਤਨ, ਸੌਤਨ ਕੀ ਬੇਟੀ, ਸਨਮ ਬੇਵਫ ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ। ਸੰਜੀਵ ਕੁਮਾਰ ਅਤੇ ਜੂਨੀਅਰ ਮਹਿਮੂਦ ਨੂੰ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ਫਿਲਮਾਂ ਤੋਂ ਦੇਸ਼ ਭਰ ਵਿੱਚ ਪਛਾਣ ਮਿਲੀ। ਸਾਵਨ ਨੇ 1967 ਦੀ ਫਿਲਮ ਨੌਨਿਹਾਲ ਨਾਲ ਬਤੌਰ ਨਿਰਮਾਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੰਜੀਵ ਕਪੂਰ ਮੁੱਖ ਭੂਮਿਕਾ ਵਿੱਚ ਸਨ। ਪਹਿਲੀ ਫਿਲਮ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Scroll to Top