ਚੰਡੀਗੜ੍ਹ 01 ਅਗਸਤ 2022: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਰਾਜ ਸਭਾ ‘ਚ ਕੇਂਦਰ ਸਰਕਾਰ ਨੂੰ Suspension of Business Notice ਨੋਟਿਸ ਦਿੰਦੇ ਹੋਏ ਸਦਨ ‘ਚ ਕਿਸਾਨਾਂ ਦੇ ਮੁੱਦਿਆਂ ‘ਤੇ ਚਰਚਾ ਕਰਨ ਕਰਨ ਲਈ ਕਿਹਾ ਅਤੇ ਐਮ.ਐਸ.ਪੀ. (MSP) ਦੀ ਗਰੰਟੀ ਦੇਣ, ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਮੁਕੱਦਮੇ ਵਾਪਸ ਲੈਣ ਅਤੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਪੰਜਾਬ ਤੋਂ ਰਾਜ ਸਭਾ ਮੈਂਬਰ @raghav_chadha ਜੀ ਨੇ ਪਾਰਲੀਮੈਂਟ ‘ਚ ਕੇਂਦਰ ਸਰਕਾਰ ਨੂੰ ਦਿੱਤਾ
‘Suspension of Business Notice’ਰੱਖੀਆਂ 3 ਮੁੱਖ ਮੰਗਾਂਃ
✅MSP ਦੀ ਕਮੇਟੀ ‘ਚ ਕਿਸਾਨਾਂ ਦੀ ਨੁਮਾਇੰਦਗੀ
✅ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣੇ
✅ਲਖ਼ੀਮਪੁਰ ਖ਼ੀਰੀ ਦੇ ਦੋਸ਼ੀਆਂ ਨੂੰ ਸਜ਼ਾ pic.twitter.com/DYl0Gjsbba— AAP Punjab (@AAPPunjab) August 1, 2022