ਚੰਡੀਗੜ੍ਹ ,28 ਜੁਲਾਈ:ਕੋਰੋਨਾ ਕਾਲ ‘ਚ ਆਟੋ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਇਆ ਹੈ, ਅਜਿਹੇ ਹਾਲਾਤਾਂ ਚ ਸਰਕਾਰ ਦੀ ਮਨਸ਼ਾ ਹੈ ਕਿ ਇਸ ਸੈਕਟਰ ਨੂੰ ਦੁਬਾਰਾ ਮਜ਼ਬੂਤ ਕੀਤਾ ਜਾਵੇ।
ਜਿਸ ਦੇ ਲਈ ਸੰਸਦ ‘ਚ ਕੁਝ ਮਹੀਨੇ ਪਹਿਲਾ ਸਕ੍ਰੈਪ ਪਾਲਿਸੀ ਦਾ ਐਲਾਨ ਕੀਤਾ ਗਿਆ ਹੈ ,ਜਿਸ ‘ਚ ਇਹ ਗੱਲ ਕੀਤੀ ਗਈ ਸੀ ਕਿ ਕਿਸ ਤਰੀਕੇ ਨਾਲ ਇਹ ਭਾਰਤ ਦੇ ਆਟੋ ਸੈਕਟਰ ਲਈ ਫਾਇਦੇਮੰਦ ਰਹੇਗੀ |
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਕ੍ਰੈਪ ਨੀਤੀ ਦੀ ਮਦਦ ਨਾਲ ਆਟੋ ਸੈਕਟਰ ‘ਚ 30 ਫ਼ੀਸਦੀ ਵਾਧਾ ਹੋਵੇਗਾ। ਇਹ ਨੀਤੀ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਕੀਤੀ ਜਾਵੇਗੀ।
ਨਵੀਂ ਸਕ੍ਰੈਪ ਨੀਤੀ ਅਨੁਸਾਰ 15 ਤੇ 20 ਸਾਲ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ (ਕਬਾੜ) ਕਰ ਦਿੱਤਾ ਜਾਵੇਗਾ। ਕਮਰਸ਼ੀਅਲ ਗੱਡੀਆਂ 15 ਸਾਲ ਬਾਅਦ ਕਬਾੜ ਲਈ ਐਲਾਨੀ ਜਾਵੇਗੀ ਅਤੇ ਨਿੱਜੀ ਗੱਡੀ ਲਈ ਇਹ ਸਮਾਂ 20 ਸਾਲ ਦਾ ਹੋਵੇਗਾ । ਸਰਕਾਰ ਦਾ ਕਹਿਣਾ ਹੈ ਕਿ ਨਵੀਂ ਸਕ੍ਰੈਪ ਨੀਤੀ ਨਾਲ ਸੜਕ ਹਾਦਸਿਆਂ ‘ਚ ਵੀ ਕਮੀ ਆਵੇਗੀ।