ਚੰਡੀਗੜ੍ਹ 01 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ‘ਚ ਅੱਜ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ (300 units free power) ਸਕੀਮ ਲਾਗੂ ਕੀਤੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਨੇ ਅੱਜ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ਼ ਹੋਣਗੇ। ਭਾਵੇਂ ਉਸ ਦਾ 1 ਕਿੱਲੋਵਾਟ ਦਾ ਲੋਡ ਹੈ ਜਾਂ 10 ਕਿੱਲੋਵਾਟ ਦਾ ਲੋਡ ਹੈ। 31 ਦਸੰਬਰ 2021 ਤੱਕ ਸਾਰੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਹਰ ਕੈਟਾਗਰੀ ਦੇ ਬਿਜਲੀ ਦੇ ਬਿੱਲ ਪੰਜਾਬ ਸਰਕਾਰ ਵਲੋਂ ਮੁਆਫ਼ ਕੀਤੇ ਗਏ ਹਨ।
The guarantee of providing free electricity up to 300 units has started from today. This means that people will get zero amount bills. All electricty bills prior to 31 Dec 2021 will be waived off: Punjab CM Bhagwant Mann pic.twitter.com/JRydsSDkc8
— ANI (@ANI) July 1, 2022