ਬੱਸ

ਬੱਸ ਦੀ ਲੁੱਟ-ਖੋਹ ਮਾਮਲੇ ‘ਚ ਨਵਾਂ ਮੋੜ, ਪੁਲਿਸ ਪ੍ਰਸ਼ਾਸਨ ਨੇ ਕੀਤਾ ਨਵਾਂ ਖੁਲਾਸਾ

ਚੰਡੀਗੜ੍ਹ 01 ਜੂਨ 2022: ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਅੱਜ ਸਵੇਰੇ ਪੀ ਆਰ.ਟੀ.ਸੀ. ਬੱਸ ਦੇ ਕੰਡਕਟਰ ਤੋਂ ਨਕਦੀ ਲੁੱਟਣ ਦੀ ਘਟਨਾ ਤੋਂ ਲੁਧਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਖੰਡਨ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਬੱਸ ਕੰਡਕਟਰ ਅਤੇ 3 ਨੌਜਵਾਨਾਂ ਵਿਚਕਾਰ ਝਗੜੇ ਦਾ ਹੈ |

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਲੁੱਟ ਬਾਰੇ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਦੀ ਪੁਲਿਸ ਨੇ ਸ਼ਨਾਖਤ ਕਰ ਲਈ ਹੈ। ਉਨ੍ਹਾਂ ਕਿਹਾ ਇਸ ਦੌਰਾਨ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਕੋਈ ਸਮਾਨ ਖੋਹਿਆ ਗਿਆ ਹੈ।

Scroll to Top