ਚੰਡੀਗੜ੍ਹ 30 ਮਈ 2022: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਸਿਵਲ ਸੇਵਾਵਾਂ ਪ੍ਰੀਖਿਆ ਦਾ 2021 ਦਾ ਨਤੀਜਾ ਐਲਾਨ ਦਿੱਤਾ ਹੈ । ਇਨ੍ਹਾਂ ‘ਚ ਔਰਤਾਂ ਨੇ ਚੋਟੀ ਦੇ ਸਥਾਨ ਹਾਸਲ ਕੀਤੇ ਹਨ | ਇਸ ਸਿਵਿਲ ਸੇਵਾ ਪ੍ਰੀਖਿਆ 2021 ਦੇ ਨਤੀਜੇ ਅਨੁਸਾਰ ਸ਼ਰੂਤੀ ਸ਼ਰਮਾ ਨੇ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤਾ ਹੈ। ਉੱਥੇ ਹੀ ਦੂਜੇ ਸਥਾਨ ‘ਤੇ ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਤੀਜੇ ਨੰਬਰ ‘ਤੇ ਰਹੇ ਹਨ। ਇਸ ਸਾਲ ਤਿੰਨੋ ਹੀ ਟਾਪਰ ਲੜਕੀਆਂ ਬਣੀਆਂ ਹਨ।
ਗਾਮਿਨੀ ਸਿੰਗਲਾ, AIR ਨਾਲ UPSC ਟੌਪਰ 2021 ਪੰਜਾਬ ਇੰਜੀਨੀਅਰਿੰਗ ਕਾਲਜ, PEC, ਚੰਡੀਗੜ੍ਹ ਤੋਂ ਹੈ। ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੀ ਵਿਦਿਆਰਥਣ ਗਾਮਿਨੀ ਸਿੰਗਲਾ ਨੇ UPSC ਰਿਜ਼ਲਟ ਟੌਪਰਸ ਦੀ ਲਿਸਟ ਵਿੱਚ ਸਿਖਰਲੇ ਸਥਾਨਾਂ ਵਿੱਚ ਆਪਣਾ ਨਾਮ ਦਰਜ ਕਰਕੇ ਟ੍ਰਾਈਸਿਟੀ ਦਾ ਵੀ ਮਾਣ ਵਧਾਇਆ ਹੈ।