ਕਿਸਾਨਾਂ ਨੇ ਕੀਤੀ ਮਹਾਪੰਚਾਇਤ

ਕਰਨਾਲ ਲਾਠੀਚਾਰਜ ਮਾਮਲਾ : ਕਿਸਾਨਾਂ ਨੇ ਕੀਤੀ ਮਹਾਪੰਚਾਇਤ ,ਗੁਰਨਾਮ ਸਿੰਘ ਚਢੂਨੀ ਵੱਲੋ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ

ਚੰਡੀਗੜ੍ਹ ,30 ਅਗਸਤ 2021 : ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਤੇ ਲਾਠੀਚਾਰਜ ਹੋਣ ਤੋਂ ਬਾਅਦ ਕਿਸਾਨੀ ਅੰਦੋਲਨ ਮੁੜ ਤੋਂ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ | ਵੱਖ -ਵੱਖ ਸ਼ਹਿਰਾਂ ‘ਚ ਕਿਸਾਨਾਂ ਵੱਲੋ ਹਾਈਵੇ ਜਾਮ ਕੀਤੇ ਜਾ ਰਹੇ ਹਨ | ਇਸੇ ਦੇ ਚਲਦਿਆਂ ਅੱਜ ਕਿਸਾਨਾਂ ਦੇ ਵੱਲੋ ਘਰੌਂੜਾ ‘ਚ ਕਿਸਾਨ ਮਹਾਪੰਚਾਇਤ ਕੀਤੀ ਗਈ | ਜਿਸ ‘ਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ |

ਘਰੌਂੜਾ ਮਹਾਪੰਚਾਇਤ ‘ਚ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਵੀ ਪੁੱਜੇ | ਜਿੱਥੇ ਪੁੱਜ ਕੇ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਕਰਨਾਲ ‘ਚ ਜੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਉਸ ਤੇ ਗੱਲਬਾਤ ਕਰਕੇ ਅਗਲੇ ਫ਼ੈਸਲੇ ਲਏ ਜਾਣਗੇ | ਗੁਰਨਾਮ ਸਿੰਘ ਚਢੂਨੀ ਨੇ ਆਪਣੇ ਟਵਿੱਟਰ ਹੈਂਡਲ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਘਰੌਂੜਾ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕ ਬੁਲਾਈ ਗਈ ਸੀ ਪਰ ਵੇਖੋ ਇਹ ਮਹਾਪੰਚਾਇਤ ਵਿੱਚ ਬਦਲ ਗਈ |

 

ਇਹ ਹੈ ਜ਼ਮੀਨ ਤੇ ਜੋਸ਼ ,ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਕੋਲੋਂ ਮੰਗ ਨਹੀਂ ਹੈ ਪਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਤਾਂ ਕਰ ਸਕਦੇ ਹਾਂ | ਗੁਰਨਾਮ ਸਿੰਘ ਚਢੂਨੀ ਨੇ ਕਿਹਾ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਕਿਸੇ ਤੋਂ ਇਜ਼ਾਜ਼ਤ ਲੈਣ ਦੀ ਲੋੜ ਨਹੀਂ ਜੋ ਵੀ ਕਾਰਵਾਈ ਕਰਨੀ ਹੈ ਤੁਰੰਤ ਕੀਤੀ ਜਾਵੇ |

Scroll to Top