ਚੰਡੀਗੜ੍ਹ,29 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਰਾਮਪੁਰਾ ਫੂਲ ਤੋਂ ਸਿਕੰਦਰ ਐਸ ਮਲੂਕਾਨੂੰ ਉਮੀਦਵਾਰ ਐਲਾਨਿਆ , ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਹੋਣਗੇ ਉਮੀਦਵਾਰ ਅਤੇ ਭੁਚੋਂ ਵਿਧਾਨ ਸਭਾ ਹਲਕੇ ਤੋਂ ਦਰਸ਼ਨ ਸਿੰਘ ਕੋਟਫੱਤਾ 2022 ਦੀਆਂ ਚੋਣਾਂ ਲੜਨਗੇ ।
ਇਹ ਵੀ ਪੜੋ : ਭਾਰਤ ਵਿੱਚ 45,083 ਨਵੇਂ ਕੋਵਿਡ -19 ਸੰਕਰਮਣ ਦੀ ਰਿਪੋਰਟ ਹੈ, ਕੇਰਲਾ ਵਿੱਚ 31,265 ਮਾਮਲੇ ਦਰਜ ਹਨ
ਸੁਖਬੀਰ ਸਿੰਘ ਬਾਦਲ ਦੇ ਐਲਨ ਤੋਂ ਬਾਅਦ, ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਮੌੜ ਹਲਕੇ ਤੋਂ ਚੋਣ ਲੜਨ ਦੀ ਤਿਆਰ ਹਨ ਅਤੇ ਉਹ ਆਗਾਮੀ ਚੋਣਾਂ ਵਿੱਚ ਆਪਣੇ ਪੁੱਤਰ ਨੂੰ ਰਾਮਪੁਰਾ ਫੂਲ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਲਈ ਯਤਨ ਵੀ ਕਰਨਗੇ।




