ਚੰਡੀਗੜ੍ਹ 01 ਅਪ੍ਰੈਲ 2022: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ (Ashwani Sharma) ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ‘ਚ ਕੇਂਦਰੀ ਸਰਵਿਸ ਰੂਲਜ਼ ਦੇ ਵਿਰੋਧ ਬਾਰੇ ਪੇਸ਼ ਕੀਤੇ ਮਤੇ ਦਾ ਵਿਰੋਧ ਕੀਤਾ ਹੈ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੋ ਪਤਾ ਪੇਸ਼ ਕੀਤਾ ਇਸ ਤੇ ਮੈਨੂੰ ਸ਼ੱਕ ਹੈ । ਮੈਂ ਇਸਦੇ ਵਿਰੋਧ ‘ਚ ਖੜ੍ਹਾ ਹਾਂ। ਉਨ੍ਹਾਂ ਕਿਹਾ ਇਹ ਯਾਦ ਰੱਖਿਆ ਜਾਣਾ ਚਾਹੁੰਦਾ ਹੈ ਕਿ ਯੂਟੀ ‘ਚ ਸੈਟਰ ਦੇ ਸਰਵਿਸ ਰੂਲ ਲਾਗੂ ਸੀ। ਯੂਟੀ ਦੇ ਮੁਲਾਜ਼ਮਾਂ ਨੇ ਜਦੋਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਪੇ ਸਕੇਲ ਵੱਧ ਹੈ, ਉਦੋਂ ਇਹ ਰੂਲ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਟੀ ਦੇ ਮੁਲਾਜ਼ਮਾਂ ਨੂੰ ਕੇਂਦਰ ਦਾ ਪੇ ਸਕੇਲ ਕਿਉਂ ਲਾਗੂ ਕੀਤਾ ਗਿਆ ਇਹ ਜਾਨਣਾ ਚਾਹੀਦਾ ਹੈ ।