ਚੰਡੀਗੜ੍ਹ 01 ਅਪ੍ਰੈਲ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸ਼ੁੱਕਰਵਾਰ ਨੂੰ ‘ਪਰੀਕਸ਼ਾ ਪੇ ਚਰਚਾ’ (Pariksha Pe Charcha) ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੇਰਾ ਬਹੁਤ ਪਸੰਦੀਦਾ ਪ੍ਰੋਗਰਾਮ ਹੈ, ਪਰ ਕੋਰੋਨਾ ਕਾਰਨ ਮੈਂ ਤੁਹਾਡੇ ਵਰਗੇ ਆਪਣੇ ਸਾਥੀਆਂ ਨੂੰ ਨਹੀਂ ਮਿਲ ਸਕਿਆ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਮੇਰੇ ਲਈ ਖਾਸ ਖੁਸ਼ੀ ਦਾ ਹੈ, ਕਿਉਂਕਿ ਲੰਬੇ ਸਮੇਂ ਤੋਂ ਬਾਅਦ ਮੈਨੂੰ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ।
ਇਸਦੇ ਨਾਲ ਹੀ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੀਐਮ ਮੋਦੀ (PM Modi) ਨੇ ਕਿਹਾ ਕਿ ਤਿਉਹਾਰਾਂ ਦੇ ਵਿਚਕਾਰ ਪ੍ਰੀਖਿਆਵਾਂ ਵੀ ਹੁੰਦੀਆਂ ਹਨ। ਬੱਚਿਆਂ ਨੂੰ ਕਹਿਣਾ ਸੀ ਸਾਨੂੰ ਇਮਤਿਹਾਨ ਦੌਰਾਨ ਘਬਰਾਉਣਾ ਨਹੀਂ ਚਾਹੀਦਾ | ਇਸ ਕਾਰਨ ਅਸੀਂ ਤਿਉਹਾਰਾਂ ਦਾ ਆਨੰਦ ਨਹੀਂ ਮਾਣ ਸਕਦੇ, ਪਰ ਜੇਕਰ ਅਸੀਂ ਪ੍ਰੀਖਿਆ ਨੂੰ ਤਿਉਹਾਰ ਬਣਾ ਦੇਈਏ ਤਾਂ ਇਸ ਵਿਚ ਕਈ ਰੰਗ ਭਰ ਜਾਂਦੇ ਹਨ।