ਸਪੋਰਟਸ, 03 ਅਕਤੂਬਰ, 2026: Indian Hockey Team Wins Gold: ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ‘ਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਲਈ ਵੀ ਜਗ੍ਹਾ ਪੱਕੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੋਵਾਂ ਨੇ ਏਸ਼ੀਆਈ ਖੇਡਾਂ ‘ਚ ਸੋਨ ਤਗਮੇ ਜਿੱਤੇ ਹਨ। ਇਹ ਵੀ ਪਹਿਲੀ ਵਾਰ ਹੈ ਜਦੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ‘ਚ ਆਪਣੇ ਸੋਨ ਤਗਮੇ ਦਾ ਬਚਾਅ ਕੀਤਾ ਹੈ। ਭਾਰਤ ਨੇ ਪਹਿਲਾਂ 2023 ਹਾਂਗਜ਼ੂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ।
ਭਾਰਤ ਨੇ ਪਹਿਲੇ ਕੁਆਰਟਰ ਤੋਂ ਮਲੇਸ਼ੀਆ ਉੱਤੇ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਸ਼ੁਰੂਆਤੀ ਮਿੰਟਾਂ ‘ਚ ਰੱਖਿਆਤਮਕ ਰਣਨੀਤੀ ਅਪਣਾਈ, ਪਰ ਫਿਰ ਹਮਲਾਵਰ ਢੰਗ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਲੀਡ ਲੈਣ ਦਾ ਮੌਕਾ ਗੁਆ ਦਿੱਤਾ।
ਕੁਝ ਮਿੰਟਾਂ ਬਾਅਦ, ਮਲੇਸ਼ੀਆ ਨੇ ਫਿਰ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ 11ਵੇਂ ਮਿੰਟ ‘ਚ ਇਸਨੂੰ ਬਦਲ ਦਿੱਤਾ। ਮਲੇਸ਼ੀਆ ਨੇ ਤਿੰਨ ਮਿੰਟ ਬਾਅਦ ਬਰਾਬਰੀ ਕਰ ਲਈ। ਸ਼ੈਲੋ ਸਿਲਵੇਰੀਅਸ ਨੇ ਮਲੇਸ਼ੀਆ ਲਈ ਫੀਲਡ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਭਾਰਤੀ ਦੀ ਮਹਿਲਾ ਤੇ ਪੁਰਸ ਹਾਕੀ ਨੇ ਰਚਿਆ ਇਤਿਹਾਸ
ਏਸ਼ੀਆਈ ਖੇਡਾਂ 2026 ਭਾਰਤੀ ਹਾਕੀ ਲਈ ਇਤਿਹਾਸਕ ਬਣ ਗਈਆਂ ਹਨ। ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਇੱਕੋ ਏਸ਼ੀਆਈ ਖੇਡਾਂ ‘ਚ ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ, ਦੋਵੇਂ ਟੀਮਾਂ ਸਿੱਧੇ ਤੌਰ ‘ਤੇ ਲਾਸ ਏਂਜਲਸ ਓਲੰਪਿਕ 2028 ਲਈ ਕੁਆਲੀਫਾਈ ਵੀ ਕਰ ਗਈਆਂ।
ਮਹਿਲਾ ਹਾਕੀ 1982 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਹੈ, ਜਦੋਂ ਕਿ ਪੁਰਸ਼ ਹਾਕੀ 1958 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਹੈ। 1982 ਤੋਂ ਬਾਅਦ 44 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੋਵਾਂ ਨੇ ਇੱਕੋ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਹੈ ਅਤੇ ਇਕੱਠੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
Read More: Asian Games 2026: ਭਲਵਾਨ ਅਮਨ ਸੇਹਰਾਵਤ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਗਮਾ




