ਹਰਿਆਣਾ, 03 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਪਿੰਡਾਰਸੀ ਹਾਦਸੇ ‘ਚ ਜਾਨ ਗੁਆਉਣ ਵਾਲੇ ਪਿੰਡ ਕਲਾਲ ਮਾਜਰਾ ਦੇ ਵਾਸੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਸ਼ੁੱਕਰਵਾਰ ਦੇਰ ਸ਼ਾਮ ਪਿੰਡ ਕਲਾਲ ਮਾਜਰਾ ਪਹੁੰਚੇ ਅਤੇ ਸੋਗ ‘ਚ ਡੁੱਬੇ ਪਰਿਵਾਰਾਂ ਨਾਲ ਦੁੱਖ ਵੰਡਾਇਆ।
ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਕਿਹਾ ਕਿ ਪਿੰਡਾਰਸੀ ‘ਚ ਹੋਇਆ ਹਾਦਸਾ ਬਹੁਤ ਦੁਖਦ ਅਤੇ ਦਿਲ ਦੁਖਾਉਣ ਵਾਲਾ ਹੈ। ਆਪਣਿਆਂ ਨੂੰ ਗੁਆਉਣ ਦਾ ਦੁੱਖ ਨਾ-ਪੂਰਿਆ ਜਾਣ ਵਾਲਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਔਖੇ ਸਮੇਂ ‘ਚ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਮਰੇ ਹਰ ਵਿਅਕਤੀ ਦੇ ਪਰਿਵਾਰਾਂ ਦੇ ਖਾਤਿਆਂ ‘ਚ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜ ਦਿੱਤੀ ਗਈ ਹੈ। ਜ਼ਖ਼ਮੀਆਂ ਦੇ ਇਲਾਜ ਲਈ ਵੀ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਲਾਡਵਾ ਦੇ ਪਿੰਡ ਛਪਰਾ ਨਿਵਾਸੀ ਸਵਰਗੀ ਜਸਵੰਤ ਸਿੰਘ ਦੇ ਨਿਵਾਸ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੋਗ ਸੰਵੇਦਨਾ ਪ੍ਰਗਟ ਕੀਤੀ।
Read More: ਹਰਿਆਣਾ ਦੀਆਂ ਸੜਕਾਂ ਨੂੰ ਹੋਰ ਬਿਹਤਰ ਤੇ ਸੁਰੱਖਿਅਤ ਬਣਾਉਣ ਬਾਰੇ ਰਾਸ਼ਟਰੀ ਚਿੰਤਨ ਕੈਂਪ ‘ਚ ਹੋਵੇਗਾ ਮੰਥਨ




