ਹਰਿਆਣਾ, 01 ਅਕਤੂਬਰ 2026: Haryana Scholarship Scheme: ਹਰਿਆਣਾ ਸਮਾਜਿਕ ਨਿਆਂ, ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤਯੋਦਯ ਵਿਭਾਗ (ਸੇਵਾ) ਨੇ ਅਕਾਦਮਿਕ ਸੈਸ਼ਨ 2026-27 ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਯੋਗ ਵਿਦਿਆਰਥੀਆਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ‘ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ’ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ), ਆਰਥਿਕ ਤੌਰ ‘ਤੇ ਪੱਛੜੀਆਂ ਸ਼੍ਰੇਣੀਆਂ (ਈਬੀਸੀ), ਅਤੇ ਡੀਨੋਟੀਫਾਈਡ ਕਬੀਲਿਆਂ (ਡੀਐਨਟੀ) ਵਿਦਿਆਰਥੀਆਂ ਲਈ ‘ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ (ਪੀਐਮਏ-ਯਸ਼ਸਵੀ ਕੰਪੋਨੈਂਟ-II)’ ਦੇ ਤਹਿਤ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਵਿਦਿਆਰਥੀ ਅਕਾਦਮਿਕ ਸਾਲ 2026-27 ਲਈ 31 ਜਨਵਰੀ, 2027 ਤੱਕ ਰਾਸ਼ਟਰੀ ਸਕਾਲਰਸ਼ਿਪ ਪੋਰਟਲ (ਐਨਐਸਪੀ) ਦੀ ਅਧਿਕਾਰਤ ਵੈੱਬਸਾਈਟ https://scholarships.gov.in ‘ਤੇ ਜਾ ਕੇ ਨਵੇਂ ਸਿਰੇ ਤੋਂ ਜਾਂ ਨਵੀਨੀਕਰਨ ਲਈ ਅਰਜ਼ੀ ਦੇ ਸਕਦੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਗਤਾ, ਮਾਪਦੰਡ ਅਤੇ ਯੋਜਨਾ ਨਾਲ ਸਬੰਧਤ ਹੋਰ ਸਾਰੇ ਵੇਰਵੇ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://sewa.haryana.gov.in ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਵੈੱਬਸਾਈਟ https://socialjustice.gov.in/schemes ‘ਤੇ ਉਪਲਬਧ ਹਨ, ਜਿੱਥੋਂ ਵਿਦਿਆਰਥੀ ਵਿਸਥਾਰ ‘ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਸਮੇਂ ਸਿਰ ਅਰਜ਼ੀ ਯਕੀਨੀ ਬਣਾ ਸਕਦੇ ਹਨ।’
Read More: ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਵੱਲੋਂ ਰੋਹਤਕ ‘ਚ 52 ਕਰੋੜ ਰੁਪਏ ਦੇ 26 ਪ੍ਰੋਜੈਕਟਾਂ ਦਾ ਉਦਘਾਟਨ




