Attack on Assam Rifles

ਭਾਰਤ-ਮਿਆਂਮਾਰ ਸਰਹੱਦ ਨੇੜੇ ਅਸਾਮ ਰਾਈਫਲਜ਼ ਟੀਮ ‘ਤੇ ਹ.ਮ.ਲਾ, ਇੱਕ ਜਵਾਨ ਸ਼ਹੀਦ

ਦੇਸ਼, 29 ਸਤੰਬਰ, 2026: Attack on Assam Rifles: ਮੰਗਲਵਾਰ ਸਵੇਰੇ ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲ੍ਹੇ ‘ਚ ਭਾਰਤ-ਮਿਆਂਮਾਰ ਸਰਹੱਦ ਨੇੜੇ ਸ਼ੱਕੀ ਅੱਤਵਾਦੀਆਂ ਨੇ ਅਸਾਮ ਰਾਈਫਲਜ਼ ਦੀ ਗਸ਼ਤ ਟੀਮ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਇੱਕ ਸੈਨਿਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਅਧਿਕਾਰੀਆਂ ਅਨੁਸਾਰ, ਇਹ ਘਟਨਾ ਸਵੇਰੇ 6:30 ਵਜੇ ਨਾਮਪੋਂਗ ਨਾਲਾ ਨੇੜੇ ਵਾਪਰੀ। 21ਵੀਂ ਅਸਾਮ ਰਾਈਫਲਜ਼ ਦੇ ਸੈਨਿਕ ਇੱਕ ਅਜਿਹੇ ਖੇਤਰ ‘ਚ ਗਸ਼ਤ ਕਰ ਰਹੇ ਸਨ ਜਿੱਥੇ ਭਾਰਤ-ਮਿਆਂਮਾਰ ਸਰਹੱਦ ‘ਤੇ ਵਾੜ ਲਗਾਉਣ ਦਾ ਕੰਮ ਚੱਲ ਰਿਹਾ ਸੀ।

ਸ਼ੱਕੀ ਅੱਤਵਾਦੀਆਂ ਨੇ ਅਚਾਨਕ ਗਸ਼ਤ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। 42 ਸਾਲਾ ਹਵਲਦਾਰ ਜਾਨਖੋਕਾਈ ਕੂਕੀ ਗੰਭੀਰ ਜ਼ਖਮੀ ਹੋ ਗਿਆ ਅਤੇ ਹਮਲੇ ‘ਚ ਉਸਦੀ ਮੌਤ ਹੋ ਗਈ। ਚਾਰ ਹੋਰ ਸੈਨਿਕ ਵੀ ਜ਼ਖਮੀ ਹੋ ਗਏ। ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਉਪਲਬਧ ਨਹੀਂ ਹੈ।

Read More: ਦਿੱਲੀ ‘ਚ ਮਹਿਲਾ ਦੇ ਘਰ ਤੋਂ 1.2 ਕਿੱਲੋ ਹੈਰੋਇਨ, ਸੋਨਾ ਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ

ਵਿਦੇਸ਼

Scroll to Top