ਭੋਪਾਲ, 26 ਸਤੰਬਰ 2026: Mandla News: ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਦੇ ਨੈਨਪੁਰ ਥਾਣਾ ਖੇਤਰ ‘ਚ ਸਥਿਤ ਹੀਰਾਪੁਰ ਪਿੰਡ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਤਿੰਨ ਜਣੇ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ‘ਚੋਂ ਇੱਕ ਗੰਭੀਰ ਜ਼ਖਮੀ ਹੈ ਅਤੇ ਉਸਨੂੰ ਮੰਡਲਾ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ।
ਸ਼ੁੱਕਰਵਾਰ 25 ਸਤੰਬਰ ਨੂੰ ਜਦੋਂ ਲੋਕ ਗਣੇਸ਼ ਵਿਸਰਜਨ ਤੋਂ ਵਾਪਸ ਆ ਰਹੇ ਸਨ, ਤਾਂ ਉਹ ਪੰਡਾਲ ‘ਚ ਸਟੇਜ ‘ਤੇ ਸੌਂ ਗਏ। ਇਸ ਦੌਰਾਨ ਪੰਡਾਲ ‘ਚ ਕਰੰਟ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।
ਨੈਨਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਮਨਸਾਰਾਮ ਵੈਗਨ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਗਣੇਸ਼ ਪੰਡਾਲ ‘ਚ ਸੁੱਤੇ ਪਏ ਸਨ ਜਦੋਂ ਸ਼ਾਰਟ ਸਰਕਟ ਕਾਰਨ ਐਂਪਲੀਫਾਇਰ ਦੀ ਕਨੈਕਸ਼ਨ ਤਾਰ ਟੁੱਟ ਗਈ ਅਤੇ ਉਨ੍ਹਾਂ ‘ਤੇ ਡਿੱਗ ਪਈ।
ਮੰਡਲਾ ‘ਚ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਸੀ। ਇਲਾਕੇ ‘ਚ ਮੀਂਹ ਕਾਰਨ ਪੰਡਾਲ ਅਤੇ ਆਸ ਪਾਸ ਦਾ ਇਲਾਕਾ ਗਿੱਲਾ ਸੀ। ਇਸ ਕਾਰਨ ਲੋਕ ਟੁੱਟੀ ਹੋਈ ਤਾਰ ਦੇ ਸੰਪਰਕ ‘ਚ ਆ ਕੇ ਕਰੰਟ ਲੱਗ ਗਏ।
ਹਾਦਸੇ ਤੋਂ ਬਾਅਦ ਪੰਡਾਲ ‘ਚ ਹਫੜਾ-ਦਫੜੀ ਮਚ ਗਈ। ਪਿੰਡ ਵਾਸੀਆਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਨੈਨਪੁਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ।
Read More: ਗ੍ਰੇਟਰ ਨੋਇਡਾ ‘ਚ ਬੱਸ ਘਟਨਾ ਮਾਮਲੇ ਵੱਡਾ ਖੁਲਾਸਾ, ਬੱਸ ‘ਤੇ ਸੀ 1.75 ਲੱਖ ਰੁਪਏ ਦੇ 19 ਚਲਾਨ




