Haryana Horticulture Department

ਹਰਿਆਣਾ ਦੇ ਬਾਗ਼ਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਮਾਂ ਰਹਿੰਦਿਆਂ ਬੀਜ ਦੀ ਬੁਕਿੰਗ ਦੀ ਅਪੀਲ

ਹਰਿਆਣਾ, 18 ਸਤੰਬਰ 2026: ਹਰਿਆਣਾ ਦੇ ਬਾਗ਼ਬਾਨੀ ਵਿਭਾਗ ਵੱਲੋਂ ਸਥਾਪਤ ਪਾਣੀਪਤ ਸਥਿਤ ਤਕਨੀਕੀ ਪ੍ਰਦਰਸ਼ਨੀ ਕੇਂਦਰ ਸੇਵਾਖੇੜੀ ‘ਚ ਸਾਲ 2026-27 ਲਈ ਵੱਖ-ਵੱਖ ਕਿਸਮਾਂ ਦੇ ਮਿਆਰੀ ਆਲੂ ਬੀਜ ਵਿਕਰੀ ਲਈ ਉਪਲਬਧ ਹਨ।

ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਕਿਸਾਨ ਵਿਭਾਗ ਦੇ Hortsalenet ਪੋਰਟਲ ‘ਤੇ ਆਨਲਾਈਨ ਬੁਕਿੰਗ ਅਤੇ ਭੁਗਤਾਨ ਕਰਕੇ ਇਸ ਕੇਂਦਰ ਤੋਂ ਸਿੱਧੇ ਆਲੂ ਬੀਜ ਪ੍ਰਾਪਤ ਕਰ ਸਕਦੇ ਹਨ। ਕੇਂਦਰ ਵਿਖੇ ਆਲੂ ਦੀਆਂ ਉੱਨਤ ਕਿਸਮਾਂ ਜਿਵੇਂ ਕਿ ਕੁੱਫ਼ਰੀ ਪੁਖਰਾਜ ਜੀ-3, ਕੁੱਫ਼ਰੀ ਮੋਹਨ ਜੀ-4, ਕੁੱਫ਼ਰੀ ਨੀਲਕੰਠ ਜੀ-4, ਕੁੱਫ਼ਰੀ ਖਿਆਤੀ ਜੀ-1 ਅਤੇ ਕੁੱਫ਼ਰੀ ਉਦੈ ਜੀ-1 ਵਿਕਰੀ ਲਈ ਉਪਲਬਧ ਕਰਵਾਈਆਂ ਗਈਆਂ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਆਲੂ ਬੀਜ ਦੀ ਖਰੀਦ ‘ਪਹਿਲਾਂ ਆਓ, ਪਹਿਲਾਂ ਪਾਓ’ ਯੋਜਨਾ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਕਿਸਾਨ ਬਾਗ਼ਬਾਨੀ ਵਿਭਾਗ ਦੀ Hortsalenet ਵੈੱਬਸਾਈਟ ਰਾਹੀਂ ਸਮਾਂ ਰਹਿੰਦਿਆਂ ਆਪਣੇ ਬੀਜ ਦੀ ਬੁਕਿੰਗ ਯਕੀਨੀ ਬਣਾ ਸਕਦੇ ਹਨ।

Read More: ਗੁਰੂਗ੍ਰਾਮ ਮੈਟਰੋ ਪ੍ਰੋਜੈਕਟ ਦਾ ਦਵਾਰਕਾ ਐਕਸਪ੍ਰੈਸਵੇਅ ਤੱਕ ਹੋਵੇਗਾ ਵਿਸਥਾਰ

ਵਿਦੇਸ਼

Scroll to Top