ਨਵਜੋਤ ਸਿੰਘ ਸਿੱਧੂ ਦਾ ਬਿਆਨ:ਕਿਸਾਨੀ ਅੰਦੋਲਨ ‘ਚ ਜਾਣਗੇ ਨੰਗੇ ਪੈਰ

ਮੋਰਿੰਡਾ:24 ਜੁਲਾਈ

ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਚਮਕੌਰ ਸਾਹਿਬ ਦੇ ਮੋਰਿੰਡਾ ‘ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪੁੱਜੇ । ਮੋਰਿੰਡਾ ‘ਚ ਉਨ੍ਹਾਂ ਦਾ ਢੋਲ ਨਾਲ ਸੁਆਗਤ ਕੀਤਾ ਗਿਆ।ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਮੇਰੇ ਲਈ ਕਿਸੇ ਤੀਰਥ ਤੋਂ ਘੱਟ ਨਹੀਂ ਹੈ, ਕਿਸਾਨੀ ਅੰਦੋਲਨ ’ਚ ਸ਼ਾਮਲ ਬਜ਼ੁਰਗ ਮੇਰੇ ਮਾਂ-ਪਿਉ ਦੇ ਸਮਾਨ ਹਨ। ਇਸੇ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਲਈ ਨੰਗੇ ਪੈਰੀਂ ਜਾਣਗੇ। ਮੈਂ ਪਿਛਲੇ ਸਾਲ ਤੋਂ ਕਿਸਾਨੀ ਅੰਦੋਲਨ ਨੂੰ ਪਵਿੱਤਰ ਕਹਿੰਦਾ ਆਇਆ ਹੈ ਕਿਉਂਕਿ ਇਹ ਕਿਸਾਨੀ ਅੰਦੋਲਨ ਸੰਵਿਧਾਨ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਘੱਟਦੀ ਆਮਦਨ ਨੇ ਕਿਸਾਨਾਂ ਨੂੰ ਇਹ ਅੰਦੋਲਨ ਕਰਨ ਲਈ ਮਜਬੂਰ ਕੀਤਾ ਹੈ ।ਤੇ ਅਸੀਂ ਸਭ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਮੰਗ ਜਲਦ ਤੋਂ ਜਲਦ ਪੂਰੀ ਕੀਤੇ ਜਾਵੇ |

Scroll to Top