ਇਸ ਤਰੀਕੇ ਨਾਲ ਵਧਾਉ ਗ੍ਰੀਨ ਟੀ ਦਾ ਸਵਾਦ ਤੇ ਨਾਲ ਹੀ ਜਾਣੋ ਇਸ ਦੇ ਗੁਣਕਾਰੀ ਫਾਇਦੇ

ਚੰਡੀਗੜ੍ਹ ,24 ਜੁਲਾਈ

ਚਾਹ ਪੀਣ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ ,ਫਿਰ ਭਾਵੇ ਉਹ ਵੱਧ ਮਿੱਠਾ ਪਾਵੇ ਜਾ ਘੱਟ ,ਪਰ ਚਾਹ ਜਰੂਰ ਪੀਵੇਗਾ ਤੇ ਜੇ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਸਵੇਰੇ-ਸਵੇਰੇ ਚਾਹ ਪੀਣਾ ਪਸੰਦ ਕਰਦੇ ਹੋਵੋਗੇ |ਪਰ ਜੇ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂਤੁਹਾਨੂੰ ਸਵੇਰੇ ਦੀ ਚਾਹ ਛੱਡਣੀ ਪਵੇਗੀ | ਸਵੇਰ ਦੀ ਚਾਹ ਦੀ ਜਗ੍ਹਾ ਤੁਹਾਨੂੰ ਗ੍ਰੀਨ ਟੀ ਸ਼ੁਰੂ ਕਰਨੀ ਚਾਹੀਦੀ ਹੈ।ਪਰ ਗ੍ਰੀਨ ਟੀ ਦਾ ਸਵਾਦ ਹੀ ਅਜਿਹਾ ਹੈ ਕਿ ਕਿਸੇ ਦਾ ਪੀਣ ਨੂੰ ਮਨ ਨਹੀਂ ਕਰਦਾ , ਹਰ ਕੋਈ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਨੂੰ ਪਸੰਦ ਨਹੀਂ ਕਰਦਾ। ਤੇ ਜੇ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਸਵਾਦ ਦੀ ਘਾਟ ਕਰਕੇ ਗ੍ਰੀਨ ਟੀ ਨੂੰ ਨਹੀਂ ਪੀਂਦੇ ਤਾਂ ਤੁਹਾਡੀ ਮੁਸ਼ਕਿਲ ਦਾ ਅਸੀਂ ਦਵਾਂਗੇ|

ਇਸ ਤਰਾਂ ਬਣਾਓ ਗੁਣਕਾਰੀ ਗ੍ਰੀਨ ਟੀ:

ਗ੍ਰੀਨ ਟੀ ਬਣਾਉਂਦੇ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਟੀ ਬੈਗ ਜ਼ਿਆਦਾ ਸਮੇਂ ਲਈ ਗਰਮ ਪਾਣੀ ‘ਚ ਨਾ ਰਹੇ,ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾ ਤੁਸੀਂ ਪਾਣੀ ਗਰਮ ਕਰ ਲਵੋ ਫਿਰ ਚਾਹ ਪੋਣੀ ਲੈ ਕੇ ਗਲਾਸ ਜਾਂ ਕੱਪ ਤੇ ਰੱਖੋ ਫਿਰ ਪੋਣੀ ਦੇ ਉੱਪਰ ਗ੍ਰੀਨ ਟੀ ਪਾ  ਦੇਵੋਂ|ਇਸ ਨਾਲ ਬਹੁਤ ਜਲਦ ਤੁਹਾਡੀ ਗ੍ਰੀਨ ਟੀ ਤਿਆਰ ਹੋ ਜਾਵੇਗੀ | ਗ੍ਰੀਨ ਦਾ ਸਵਾਦ ਵਧਾਉਣ ਲਈ ਤੁਸੀਂ ਇਸ ‘ਚ ਅਦਰਕ ,ਸ਼ਹਿਦ ,ਕਾਲੀ ਮਿਰਚ ,ਇਲਾਇਚੀ ,ਤੇ ਨਿੰਬੂ ਵੀ ਪਾ ਸਕਦੇ ਹੋ ,ਅਜਿਹਾ ਕਰਨ ਨਾਲ ਗ੍ਰੀਨ ਟੀ ਨਾ ਸਿਰਫ਼ ਸਵਾਦ ਬਲਕਿ ਵਧੇਰੇ ਗੁਣਕਾਰੀ ਵੀ ਬਣੇਗੀ |ਇਸ ਨਾਲ ਤੁਸੀਂ ਆਪਣੇ ਆਪ ਨੂੰ ਕੈਂਸਰ ਵਰਗੀਆ ਖ਼ਤਰਨਾਕ ਬਿਮਾਰੀਆਂ ਤੋਂ ਬਚਾ ਵੀ ਸਕਦੇ ਹੋ। ਕਿਉਂਕਿ ਇਸ ਵਿਚ ਬਹੁਤ ਸਾਰੇ ਬਾਇਉਐਕਟਿਵ ਮਿਸ਼ਰਣ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ । ਇਸ ਤੋਂ ਇਲਾਵਾ ਇਹ ਭਾਰ ਘਟਾਉਣ ਵਿਚ ਵੀ ਲਾਭਕਾਰੀ ਹੈ।

Scroll to Top