indian dies in Hormuz attack

ਹੋਰਮੁਜ਼ ਜਲਡਮਰੂ ਦੇ ਨੇੜੇ ਹ.ਮ.ਲੇ ‘ਚ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦੀ ਮੌ.ਤ

ਹਿਮਾਚਲ ਪ੍ਰਦੇਸ਼, 11 ਜੂਨ 2026: ਅਮਰੀਕਾ ਦੇ ਹਮਲੇ ‘ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਰਹਿਣ ਵਾਲੇ ਆਦਿੱਤਿਆ ਸ਼ਰਮਾ (23) ਦੀ ਮੌਤ ਹੋ ਗਈ। ਉਹ ਤੇਲ ਟੈਂਕਰ “ਐਮਟੀ ਸੇਤੇਬੇਲੋ” ‘ਚ ਡੈੱਕ ਕੈਡੇਟ ਵਜੋਂ ਸੇਵਾ ਨਿਭਾ ਰਿਹਾ ਸੀ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸਦੀ ਪੁਸ਼ਟੀ ਕੀਤੀ।

ਵਿਦੇਸ਼ ਮੰਤਰਾਲੇ (ਐਮਈਏ) ਦੇ ਮੁਤਾਬਕ, ਜਹਾਜ਼ ‘ਤੇ ਸਵਾਰ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ‘ਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਓਮਾਨ ‘ਚ ਭਾਰਤੀ ਦੂਤਾਵਾਸ ਲਾਪਤਾ ਭਾਰਤੀਆਂ ਦੀ ਭਾਲ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ‘ਚ ਹੈ।

ਆਦਿੱਤਿਆ ਸ਼ਰਮਾ ਦੇ ਪਿਤਾ, ਰਾਜੇਸ਼ ਕੁਮਾਰ ਨੇ ਟਵਿੱਟਰ ‘ਤੇ ਪੋਸਟ ਕੀਤਾ, ਇਸ ‘ਚ ਲਿਖਿਆ ਕਿ “ਮੈਂ ਤਿੰਨ ਲਾਪਤਾ ਚਾਲਕ ਦਲ ਦੇ ਮੈਂਬਰਾਂ ‘ਚੋਂ ਇੱਕ ਦਾ ਪਿਤਾ ਹਾਂ। ਆਦਿੱਤਿਆ ਸ਼ਰਮਾ ਮੇਰਾ ਪੁੱਤਰ ਹੈ। ਕਿਰਪਾ ਕਰਕੇ ਉਸਨੂੰ ਲੱਭਣ ‘ਚ ਮੱਦਦ ਕੀਤੀ ਜਾਵੇ।

ਬੜਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਨੇ ਕਿਹਾ ਕਿ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ‘ਚ ਹਨ ਤਾਂ ਜੋ ਆਦਿੱਤਿਆ ਦੀ ਲਾਸ਼ ਨੂੰ ਜਲਦੀ ਘਰ ਵਾਪਸ ਲਿਆਂਦਾ ਜਾ ਸਕੇ। ਆਦਿੱਤਿਆ ਸ਼ਰਮਾ ਹਮੀਰਪੁਰ ਜ਼ਿਲ੍ਹੇ ਦੇ ਪਿੰਡ ਭਾਲੂ ਦਾ ਵਸਨੀਕ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸਦੇ ਪਿਤਾ ਜਲੰਧਰ, ਪੰਜਾਬ ‘ਚ ਇੱਕ ਕਾਰੋਬਾਰੀ ਹਨ। ਉਨ੍ਹਾਂ ਨੇ ਜਲੰਧਰ ਤੋਂ ਹੀ 12ਵੀਂ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਕਾਟਲੈਂਡ ਤੋਂ ਨੌਟੀਕਲ ਇੰਜੀਨੀਅਰਿੰਗ ਕੀਤੀ।

ਇਸ ਤੋਂ ਬਾਅਦ ਆਦਿਤਿਆ ਨੇ ਜਲੰਧਰ ਤੋਂ ਹੀ ਮਰਚੈਂਟ ਨੇਵੀ ‘ਚ ਕੋਰਸ ਕੀਤਾ। ਫਿਰ 24 ਨਵੰਬਰ 2025 ਨੂੰ ਉਸਨੂੰ ਮਰਚੈਂਟ ਨੇਵੀ ‘ਚ ਨੌਕਰੀ ਮਿਲ ਗਈ। ਉਸਦੀ 15 ਮਹੀਨਿਆਂ ਦੀ ਸਿਖਲਾਈ ਦੀ ਮਿਆਦ ਚੱਲ ਰਹੀ ਸੀ। ਆਦਿਤਿਆ ਦੇ ਚਾਚਾ ਸੰਜੀਵ ਲਖਨਪਾਲ ਨੇ ਦੱਸਿਆ ਕਿ ਉਹ ਛੇ ਮਹੀਨਿਆਂ ਦੇ ਇਕਰਾਰਨਾਮੇ ‘ਤੇ ਇੱਕ ਜਹਾਜ਼ ‘ਤੇ ਡਿਊਟੀ ਲਈ ਗਿਆ ਸੀ ਅਤੇ 24 ਮਈ ਨੂੰ ਵਾਪਸ ਆਉਣਾ ਸੀ।

Read More: ਹੋਰਮੁਜ਼ ਜਲਡਮਰੂ ਦੇ ਨੇੜੇ ਅਮਰੀਕੀ ਹ.ਮ.ਲੇ ‘ਚ 2 ਭਾਰਤੀਆਂ ਦੀ ਮੌ.ਤ, ਮੁੱਖ ਇੰਜੀਨੀਅਰ ਲਾਪਤਾ

ਵਿਦੇਸ਼

Scroll to Top