ਚੰਡੀਗੜ੍ਹ, 25 ਮਈ 2026: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੇਠ ਲਿਖੇ ਮੈਂਬਰਾਂ ਨੂੰ ਕਮੇਟੀਆਂ ਦੇ ਚੇਅਰਪਰਸਨ ਨਿਯੁਕਤ ਕੀਤਾ ਹੈ। ਸਾਲ 2026-27 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ‘ਚ ਪੰਜਾਬ ਵਿਧਾਨ ਸਭਾ ਦੇ ਨਾਮਜ਼ਦ ਮੈਂਬਰਾਂ ਦੀ ਵਿਸਤ੍ਰਿਤ ਸੂਚੀ ਨੱਥੀ ਹੈ।
ਕਮੇਟੀ ਅਤੇ ਮੈਂਬਰ ਦਾ ਨਾਮ
1. ਲੋਕ ਲੇਖਾ ਕਮੇਟੀ: ਡਾ. ਇੰਦਰਬੀਰ ਸਿੰਘ ਨਿੱਝਰ
2. ਸਰਕਾਰੀ ਕਾਰੋਬਾਰ ਕਮੇਟੀ: ਜਗਰੂਪ ਸਿੰਘ ਗਿੱਲ
3. ਅਨੁਮਾਨ ਕਮੇਟੀ: ਮਨਜੀਤ ਸਿੰਘ ਬਿਲਾਸਪੁਰ
4. ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਭਲਾਈ ਕਮੇਟੀ: ਸਰਵਜੀਤ ਕੌਰ ਮਾਣੂੰਕੇ
5. ਹਾਊਸ ਕਮੇਟੀ: ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ (ਅਹੁਦੇ ਦੇ ਆਧਾਰ ‘ਤੇ ਚੇਅਰਮੈਨ)
6. ਸਥਾਨਕ ਸੰਸਥਾਵਾਂ ਬਾਰੇ ਕਮੇਟੀ: ਕੁਲਵੰਤ ਸਿੰਘ
7. ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ: ਬੁੱਧ ਰਾਮ
8. ਖੇਤੀਬਾੜੀ ਅਤੇ ਇਸ ਨਾਲ ਜੁੜੀਆਂ: ਗੁਰਪ੍ਰੀਤ ਸਿੰਘ ਬਨਾਂਵਾਲੀ
9. ਸਹਿਕਾਰਤਾ ਅਤੇ ਇਸ ਨਾਲ ਜੁੜੀਆਂ: ਸਰਵਣ ਸਿੰਘ ਧੁੰਨ
10. ਵਿਸ਼ੇਸ਼ ਅਧਿਕਾਰ ਕਮੇਟੀ: ਕੁਲਵੰਤ ਸਿੰਘ ਪੰਡੋਰੀ
11. ਸਰਕਾਰੀ ਆਸ਼ਵਾਸਨ ਕਮੇਟੀ: ਦਵਿੰਦਰਜੀਤ ਸਿੰਘ ਲਾਡੀ ਢੋਸ
12. ਅਧੀਨ ਵਿਧਾਨ ਕਮੇਟੀ: ਕੁਲਵੰਤ ਸਿੰਘ ਸਿੱਧੂ
13. ਪਟੀਸ਼ਨ ਕਮੇਟੀ: ਬ੍ਰਹਮ ਸ਼ੰਕਰ ਜਿੰਪਾ
14. ਪੇਪਰ ਲੇਡ ਅਤੇ ਲਾਇਬ੍ਰੇਰੀ ਕਮੇਟੀ: ਡਾ. ਮੁਹੰਮਦ ਜਮੀਲ ਉਰ ਰਹਿਮਾਨ
15. ਕੁਐਸਚਨਜ਼ ਐਂਡ ਰੈਫ਼ਰੈਂਸਿਜ਼ ਕਮੇਟੀ: ਇੰਦਰਜੀਤ ਕੌਰ ਮਾਨ
Read More: ਪੰਜਾਬ ਸਰਕਾਰ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਫੈਕਟਰੀਆਂ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੋਟ ਪਾਉਣ ਦੀ ਦਿੱਤੀ ਛੋਟ




