ਲੁਧਿਆਣਾ 2 ਮਾਰਚ 2022 : ਸੈਂਟਰਲ ਬੋਰਡ ਆਫ ਇੰਡੀਆ ਐਜੂਕੇਸ਼ਨ (Central Board of India Education) (ਸੀ.ਬੀ.ਐੱਸ.ਈ) ਵਲੋਂ ਸਾਰੇ ਸਕੂਲਾਂ ‘ਚ 2 ਮਾਰਚ ਤੋਂ 10ਵੀ ਅਤੇ 12ਵੀ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਪ੍ਰੈਕਟੀਕਲ ਪ੍ਰੀਖਿਆਵਾਂ ਲੈਣ ਤੋਂ ਪਹਿਲਾ ਸਕੂਲਾਂ ‘ਚ ਕੁਝ ਅਹਿੰਮ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਤਾਂ ਕਿ ਪ੍ਰੀਖਿਆ ਦੇਣ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ,
ਇਸ ਦੇ ਲਈ ਬੋਰਡ ਵਲੋਂ ਵਿਸ਼ੇਸ਼ ਦਿਸ਼ਾ ਵਿਰਦੇਸ਼ ਜਾਰੀ ਕੀੜੇ ਗਏ ਹਨ, ਜਿਸ ਅਨੁਸਾਰ ਸਕੂਲਾਂ ਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਕੋਵਿਡ-19 ਗਾਈਡਲਾਈਨਜ਼ (special guidelines) ਦਾ ਹਰ ਸਮੇਂ ਪਾਲਣ ਕੀਤਾ ਜਾਵੇ, ਭੀੜ ਅਤੇ ਸਮਾਜਿਕ ਪ੍ਰੋਗਰਾਮਾਂ ਤੋਂ ਬਚਣ ਲਈ,ਸਕੂਲ ਵਿਦਿਆਰਥੀਆਂ ਦੇ ਸਮੂਹ/ਬੈਚ ਨੂੰ 10 ਵਿਦਿਆਰਥੀਆਂ ਦੇ ਉਪ-ਸਮੂਹਾਂ ਵਿੱਚ ਵੰਡਣ ਬਾਰੇ ਵਿਚਾਰ ਕਰ ਸਕਦੇ ਹਨ। 10 ਵਿਦਿਆਰਥੀਆਂ ਦਾ ਪਹਿਲਾ ਗਰੁੱਪ ਪ੍ਰਯੋਗਸ਼ਾਲਾ ਦੇ ਕੰਮ ਵਿੱਚ ਹਿੱਸਾ ਲੈ ਸਕਦਾ ਹੈ ਜਦਕਿ ਦੂਜਾ ਗਰੁੱਪ ਪੈੱਨ ਅਤੇ ਪੇਪਰ ਵਰਕ ਕਰੇਗਾ। ਵਿਦਿਆਰਥੀਆਂ ਨੂੰ ਰਿਪੋਰਟਿੰਗ ਸਮੇਂ ਤੋਂ 30 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਦੀ ਵੀ ਸਲਾਹ ਦਿੱਤੀ ਗਈ ਹੈ।
ਨਵੰਬਰ 25, 2024 11:36 ਪੂਃ ਦੁਃ