Haryana Rabi 2026

ਹਰਿਆਣਾ ਸਰਕਾਰ ਵੱਲੋਂ ਹਾੜੀ ਸੀਜ਼ਨ ਸੰਬੰਧੀ ਅਧਿਕਾਰੀਆਂ ਨੂੰ ਹਦਾਇਤ ਜਾਰੀ

ਹਰਿਆਣਾ, 27 ਮਾਰਚ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਹੋਈ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ ਨੇ ਹਾੜੀ 2026-2027 ਸੀਜ਼ਨ ਲਈ ਭੰਡਾਰਨ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਮਹੱਤਵਪੂਰਨ ਫੈਸਲੇ ਲਏ।

ਬੈਠਕ ‘ਚ ਦੋ ਏਜੰਡੇ ਆਈਟਮਾਂ ਸ਼ਾਮਲ ਸਨ, ਜਿਨ੍ਹਾਂ ‘ਚ 550 ਕਰੋੜ ਰੁਪਏ ਦੇ ਜੂਟ ਅਤੇ ਹੋਰ ਥੈਲਿਆਂ ਦੀ ਖਰੀਦ ਅਤੇ ਗੱਲਬਾਤ ਰਾਹੀਂ 80 ਕਰੋੜ ਰੁਪਏ ਬਚਾਏ ਗਏ। ਕਣਕ ਦੀ ਸੁਰੱਖਿਅਤ ਸਟੋਰੇਜ ਨੂੰ ਯਕੀਨੀ ਬਣਾਉਣ ਲਈ ਜੂਟ ਥੈਲਿਆਂ ਅਤੇ ਹੋਰ ਥੈਲਿਆਂ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ।

ਇਹ ਫੈਸਲਾ ਹਰਿਆਣਾ ‘ਚ ਅਨਾਜ ਭੰਡਾਰਨ ਸਮਰੱਥਾ ਨੂੰ ਹੋਰ ਮਜ਼ਬੂਤ ​​ਕਰੇਗਾ ਅਤੇ ਕਿਸਾਨਾਂ ਤੋਂ ਖਰੀਦੀ ਗਈ ਕਣਕ ਦੀ ਸੁਰੱਖਿਅਤ ਸਟੋਰੇਜ ਨੂੰ ਯਕੀਨੀ ਬਣਾਏਗਾ। ਇਹ ਖਰੀਦ ਪ੍ਰਕਿਰਿਆ ਖੁਰਾਕ ਅਤੇ ਸਪਲਾਈ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕੀਤੀ ਜਾ ਰਹੀ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਾੜੀ ਦੇ ਸੀਜ਼ਨ ਦੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ ਤਾਂ ਜੋ ਮੰਡੀਆਂ ‘ਚ ਪਹੁੰਚਣ ਵਾਲੀਆਂ ਫਸਲਾਂ ਦੇ ਪ੍ਰਬੰਧਨ ‘ਚ ਕੋਈ ਮੁਸ਼ਕਿਲ ਨਾ ਆਵੇ।

Read More: ਪੰਚਕੂਲਾ ਸਿਵਲ ਹਸਪਤਾਲ ਵਿਖੇ ਦੂਜੀ HIV ਵਾਇਰਲ ਲੋਡ ਟੈਸਟਿੰਗ ਲੈਬ ਕੀਤੀ ਜਾਵੇਗੀ ਸਥਾਪਿਤ

ਵਿਦੇਸ਼

Scroll to Top