ਮੁੱਖ ਮੰਤਰੀ ਸਿਹਤ ਯੋਜਨਾ

ਮੋਹਾਲੀ ਦੀ ਮਹਿਲਾ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲਿਆ ਦਿਲ ਦੀ ਸਮੱਸਿਆ ਦਾ ਇਲਾਜ

ਚੰਡੀਗੜ੍ਹ, 11 ਮਾਰਚ 2026: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੋਹਾਲੀ ਦੀ ਇੱਕ ਮਹਿਲਾ ਦਾ ਤੁਰੰਤ ਇਲਾਜ ਕੀਤਾ ਗਈ ਹੈ | ਸਰਕਾਰੀ ਬੁਲਾਰੇ ਮੁਤਾਬਕ ਉਕਤ ਮਹਿਲਾ ਨੂੰ ਅਚਾਨਕ ਦਿਲ ਨਾਲ ਜੁੜੀ ਗੰਭੀਰ ਸਮੱਸਿਆ ਆ ਗਈ, ਤਦ ਤੁਰੰਤ ਇਲਾਜ ਬਹੁਤ ਜ਼ਰੂਰੀ ਸੀ | ਇਸ ਨਾਲ ਇਸ ਮੁਸ਼ਕਿਲ ਸਮੇਂ ‘ਚ ਪਰਿਵਾਰ ਨੂੰ ਲਗਭੱਗ ₹4 ਲੱਖ ਦੇ ਸੰਭਾਵਿਤ ਖਰਚ ਤੋਂ ਰਾਹਤ ਮਿਲੀ ਹੈ।

ਸਰਕਾਰ ਦੁਆਰਾ ਜਾਰੀ ਪ੍ਰੈਸ ਨੋਟ ਮੁਤਾਬਕ ਮਾਣਿਕਪੁਰ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨੂੰ ਤੇਜ਼ ਛਾਤੀ ਦਰਦ ਅਤੇ ਸ਼ੂਗਰ ਨਾਲ ਜੁੜੀਆਂ ਦਿੱਕਤਾਂ ਤੋਂ ਬਾਅਦ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਦਿਲ ‘ਚ ਗੰਭੀਰ ਸਮੱਸਿਆ ਹੈ ਅਤੇ ਤੁਰੰਤ ਸਟੈਂਟ ਲਗਾਉਣਾ ਜ਼ਰੂਰੀ ਹੈ। ਇਲਾਜ ਅਤੇ ਹਸਪਤਾਲ ‘ਚ ਦਾਖਲੇ ਦਾ ਖਰਚ ਲਗਭੱਗ ₹3 ਤੋਂ ₹4 ਲੱਖ ਤੱਕ ਆ ਸਕਦਾ ਸੀ, ਅਤੇ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਪਰਿਵਾਰ ਲਈ ਥੋੜੇ ਸਮੇਂ ‘ਚ ਕਰਨਾ ਆਸਾਨ ਨਹੀਂ ਸੀ।

ਯੋਜਨਾ ਤਹਿਤ ਉਨ੍ਹਾਂ ਦੀ ਯੋਗਤਾ ਦੀ ਪੁਸ਼ਟੀ ਹੁੰਦਿਆਂ ਹੀ ਜ਼ਰੂਰੀ ਕਾਰਵਾਈਆਂ ਛੇਤੀ ਪੂਰੀਆਂ ਕੀਤੀਆਂ ਅਤੇ ਉਨ੍ਹਾਂ ਦਾ ਇਲਾਜ ਯੋਜਨਾ ਦੇ ਅਧੀਨ ਜੁੜੇ ਹੋਏ ਹਸਪਤਾਲ ‘ਚ ਕੀਤਾ। ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਸਾਲਾਨਾ ₹10 ਲੱਖ ਤੱਕ ਦੇ ਇਲਾਜ ਦੀ ਕਵਰੇਜ ਮਿਲਦੀ ਹੈ। ਇੱਕ ਹਫ਼ਤੇ ਤੱਕ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਸਥਿਰ ਹਾਲਤ ‘ਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰਿਵਾਰ ਨੇ ਕਿਹਾ, “ਸਾਡੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੀ ਸਿਹਤ ਸੀ। ਇੰਨੀ ਵੱਡੀ ਰਕਮ ਦਾ ਤੁਰੰਤ ਇੰਤਜ਼ਾਮ ਕਰਨਾ ਬਹੁਤ ਮੁਸ਼ਕਲ ਹੁੰਦਾ। ਇਸ ਯੋਜਨਾ ਕਰਕੇ ਅਸੀਂ ਪੈਸਿਆਂ ਦੀ ਚਿੰਤਾ ਛੱਡ ਕੇ ਉਨ੍ਹਾਂ ਦੀ ਤੰਦਰੁਸਤੀ ’ਤੇ ਧਿਆਨ ਦੇ ਸਕੇ।”

ਇਹ ਮਾਮਲਾ ਮੁੱਖ ਮੰਤਰੀ ਸਿਹਤ ਯੋਜਨਾ ਦੀ ਵਧਦੀ ਪਹੁੰਚ ਨੂੰ ਵੀ ਦਰਸਾਉਂਦਾ ਹੈ। ਪੂਰੇ ਪੰਜਾਬ ‘ਚ ਹੁਣ ਤੱਕ 9 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਰਾਜ ਦੇ ਅਧਿਕਾਰੀਆਂ ਮੁਤਾਬਕ, ਸਰਕਾਰੀ ਹਸਪਤਾਲਾਂ ‘ਚ 70 ਫੀਸਦੀ ਤੋਂ ਵੱਧ ਮਰੀਜ਼ਾਂ ਨੂੰ ਇਸ ਯੋਜਨਾ ਤਹਿਤ ਮੁਫ਼ਤ ਇਲਾਜ ਮਿਲ ਰਿਹਾ ਹੈ।

ਪੰਜਾਬ ਸਰਕਾਰ ਨੇ ਦਾਵਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਤੇ ਬਿਨਾਂ ਰੁਕਾਵਟ ਕੈਸ਼ਲੈੱਸ ਇਲਾਜ ਜਾਰੀ ਰੱਖਣ ਲਈ ਬੀਮਾ ਕੰਪਨੀ ਨੂੰ ₹500ਕਰੋੜ ਜਾਰੀ ਕੀਤੇ ਹਨ। ਇਸ ਯੋਜਨਾ ਤਹਿਤ ਸਰਕਾਰੀ ਅਤੇ ਜੁੜੇ ਹੋਏ ਨਿੱਜੀ ਹਸਪਤਾਲਾਂ ‘ਚ ਦਿਲ ਦੀ ਸਰਜਰੀ, ਕੈਂਸਰ ਦਾ ਇਲਾਜ ਅਤੇ ਗੁਰਦੇ ਨਾਲ ਜੁੜੀਆਂ ਬਿਮਾਰੀਆਂ ਸਮੇਤ ਕਈ ਵੱਡੇ ਇਲਾਜ ਕਵਰ ਕੀਤੇ ਜਾਂਦੇ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਦਾ ਮਕਸਦ ਸਾਫ਼ ਹੈ – ਕੋਈ ਵੀ ਯੋਗ ਪਰਿਵਾਰ ਪੈਸਿਆਂ ਦੀ ਕਮੀ ਕਾਰਨ ਜ਼ਰੂਰੀ ਇਲਾਜ ‘ਚ ਦੇਰੀ ਨਾ ਕਰੇ। ਸਰਕਾਰ ਦਾ ਲਗਾਤਾਰ ਆਰਥਿਕ ਸਹਿਯੋਗ ਇਹ ਯਕੀਨੀ ਬਣਾ ਰਿਹਾ ਹੈ ਕਿ ਵੱਡੇ ਇਲਾਜ ਤੱਕ ਕੈਸ਼ਲੈੱਸ ਪਹੁੰਚ ਲੋਕਾਂ ਲਈ ਇੱਕ ਭਰੋਸਾ ਬਣੇ।”

Read More: ਕਿਸੇ ਨੂੰ ‘ਬੰਦੂਆ ਮਜ਼ਦੂਰ’ ਕਹਿ ਕੇ ਅਪਮਾਨਿਤ ਕਰਨਾ ਪੰਜਾਬ ਦੇ ਮਿਹਨਤੀ ਲੋਕਾਂ ਦਾ ਅਪਮਾਨ: ਹਰਪਾਲ ਸਿੰਘ ਚੀਮਾ

ਵਿਦੇਸ਼

Scroll to Top