ਸਪੋਰਟਸ,06 ਫਰਵਰੀ 2026: IND ਬਨਾਮ ENG U19 Final: ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਵੈਭਵ ਸੂਰਿਆਵੰਸ਼ੀ (Vaibhav Suryavanshi) ਨੇ ਅੰਡਰ-19 ਵਿਸ਼ਵ ਕੱਪ ‘ਚ ਛੱਕਿਆਂ ਦਾ ਨਵਾਂ ਰਿਕਾਰਡ ਬਣਾਇਆ ਹੈ। ਸੂਰਿਆਵੰਸ਼ੀ ਨੇ 2026 ਦੇ ਐਡੀਸ਼ਨ ‘ਚ ਹੁਣ ਤੱਕ 20 ਛੱਕੇ ਲਗਾਏ ਹਨ, ਜਿਸ ਨਾਲ ਉਹ ਟੂਰਨਾਮੈਂਟ ਦੇ ਇਤਿਹਾਸ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ, ਇਹ ਰਿਕਾਰਡ ਡੇਵਾਲਡ ਬ੍ਰੇਵਿਸ ਦੇ ਨਾਮ ਸੀ, ਜਿਸਨੇ 2022 ਦੇ ਅੰਡਰ-19 ਵਿਸ਼ਵ ਕੱਪ ‘ਚ 18 ਛੱਕੇ ਲਗਾਏ ਸਨ।
ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਹਰਾਰੇ ਸਪੋਰਟਸ ਕਲੱਬ ‘ਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 25 ਓਵਰਾਂ ਬਾਅਦ 3 ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ ਬਣਾਈਆਂ ਹਨ।
ਵੈਭਵ ਨੇ 15ਵੇਂ ਓਵਰ ‘ਚ ਸਪਿਨਰ ਫਰਹਾਨ ਅਹਿਮਦ ਦੀਆਂ ਪਹਿਲੀਆਂ ਦੋ ਗੇਂਦਾਂ ‘ਤੇ ਦੋ ਛੱਕੇ ਲਗਾਏ, ਜਿਸ ਨਾਲ ਮੈਚ ‘ਚ ਸੂਰਿਆਵੰਸ਼ੀ ਦੇ ਛੱਕਿਆਂ ਦੀ ਗਿਣਤੀ ਪੰਜ ਹੋ ਗਈ। ਇਹ ਟੂਰਨਾਮੈਂਟ ਦਾ ਉਸਦਾ 20ਵਾਂ ਛੱਕਾ ਸੀ। ਇਨ੍ਹਾਂ ਦੋ ਛੱਕਿਆਂ ਨਾਲ ਵੈਭਵ ਅੰਡਰ-19 ਵਿਸ਼ਵ ਕੱਪ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ।
ਇਸ ਸਬੰਧ ‘ਚ ਉਨ੍ਹਾਂ ਨੇ 2022 ਅੰਡਰ-19 ਵਿਸ਼ਵ ਕੱਪ ‘ਚ ਡਿਵਾਲਡ ਬ੍ਰੇਵਿਸ ਦੁਆਰਾ ਰੱਖੇ 18 ਛੱਕਿਆਂ ਦਾ ਰਿਕਾਰਡ ਤੋੜ ਦਿੱਤਾ। ਵੈਭਵ ਨੇ ਫਿਰ 17ਵੇਂ ਓਵਰ ‘ਚ ਫਰਹਾਨ ਅਹਿਮਦ ਨੂੰ ਲਗਾਤਾਰ ਚਾਰ ਚੌਕੇ ਮਾਰੇ। ਇਨ੍ਹਾਂ ‘ਚ ਤਿੰਨ ਛੱਕੇ ਅਤੇ ਇੱਕ ਚੌਕਾ ਸ਼ਾਮਲ ਸੀ।




