July 5, 2024 7:31 pm
Sunil_Jhakar

ਸੁਨੀਲ ਜਾਖੜ ਨੇ ਮੋਦੀ, ਕੇਜਰੀਵਾਲ, ਸੁਖਬੀਰ ਬਾਦਲ ਤੇ ਹੋਰ ਵਿਰੋਧੀ ਪਾਰਟੀਆਂ ‘ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ 21 ਫਰਵਰੀ 2022 : ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ (Sunil Jhakar) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh badal) ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕੀ ਵਿਰੋਧੀ ਪਾਰਟੀ ਨੇ ਅਬੋਹਰ ‘ਚ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ (Sandeep Jakhar) ਜੋ ਕੀ ਕਾਂਗਰਸੀ ਉਮੀਦਵਾਰ ਹੈ ਉਨ੍ਹਾਂ ਦੇ ਖਿਲਾਫ ਹੱਥ ਮਿਲਾ ਲਿਆ ਸੀ ਅਤੇ ਇਹ ਗੱਲ ਜਨਤਾ ਦੇ ਸਾਹਮਣੇ ਉਜਾਗਰ ਹੋ ਗਈ ਹੈ,
ਜਾਖੜ (Sunil Jhakar)ਨੇ ਕਿਹਾ ਕੀ ਅਜਿਹਾ ਲੱਗਦਾ ਹੈ ਕੀ ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਲੈ ਕੇ ਚਿੰਤਾ ‘ਚ ਸਨ ਕੀ ਅਬੋਹਰ ਦੀ ਜਨਤਾ ਆਪਣੇ ਇਕ ਤਰਫਾ ਫੈਸਲੇ ਸੰਦੀਪ ਦੇ ਹੱਕ ‘ਚ ਦੇਣ ਜਾ ਰਿਹਾ ਹੈ, ਉਨ੍ਹਾਂ ਨੇ ਦਰਾਰ ਪਾਉਣ ਵਾਲੀਆਂ ਸ਼ਕਤੀਆਂ ਵਲੋਂ ਆਪਸ ‘ਚ ਹੇਠ ਮਿਲਾਉਣ ਦੇ ਬਾਵਜੂਦ ਕਿਹਾ ਕੀ ਸਚਾਈ ਆਖਿਰ ‘ਚ ਸਾਮਹਣੇ ਆਵੇਗੀ ਅਤੇ ਅਬੋਹਰ ਹੀ ਜਿੱਤੇਗਾ। ਜਾਖੜ ਨੇ ਅਬੋਹਰ ‘ਚ ਵੋਟ ਏਂ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਲੋਕਤੰਤਰ ਦਾ ਮੋਦੀ, ਕੇਜਰੀਵਾਲ ਅਤੇ ਬਾਦਲ ਨੇ ਮਜਾਕ ਉਡਾਇਆ ਹੈ ਅਤੇ ਜਿਸ ਤਰ੍ਹਾਂ ਸੰਦੀਪ ਖਿਲਾਫ ਹੇਠ ਮਿਲਾਏ ਹਨ, ਉਸ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ, ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਹਰ ਤਰ੍ਹਾਂ ਦੀ ਮਿਲ ਰਹੀ ਰਿਪੋਰਟ ਦੇ ਮੁਤਾਬਕ ਕਾਂਗਰਸ ਸੱਤਾ ‘ਚ ਵਾਪਸੀ ਕਰਨ ਜਾ ਰਹੀ ਹੈ,