ਜਲੰਧਰ, 31 ਜਨਵਰੀ 2026: ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਾ ਕੈਂਪਸ ਉਸ ਵੇਲੇ ਸੰਗੀਤ, ਉਤਸ਼ਾਹ ਅਤੇ ਉਰਜਾ ਨਾਲ ਸਰਾਬੋਰ ਹੋ ਗਿਆ, ਜਦੋਂ ਆਰਾ ਲਾਈਵ ਕਾਰਜਕ੍ਰਮ ‘ਚ 2,000 ਤੋਂ ਵੱਧ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ। ਇਸ ਸੱਭਿਆਚਾਰਕ ਸਮਾਗਮ ‘ਚ ਪ੍ਰਸਿੱਧ ਪੰਜਾਬੀ ਕਲਾਕਾਰ ਜੀ ਖਾਨ, ਸੱਬਾ ਅਤੇ “ਕਰ ਕੇ ਫਲਾਈ” ਫੇਮ ਜੈਸਮਿਨ ਅਖ਼ਤਰ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਸਟੇਜ ਪ੍ਰਜ਼ੈਂਸ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਹ ਸਮਾਗਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਕੈਂਪਸ ਜੀਵਨ ‘ਚ ਕਲਾ ਅਤੇ ਸੱਭਿਆਚਾਰ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਰਿਹਾ। ਅਜਿਹੇ ਮੰਚ ਵਿਦਿਆਰਥੀਆਂ ਦੀ ਰਚਨਾਤਮਕਤਾ, ਭਾਵਨਾਤਮਕ ਅਭਿਵਿਅਕਤੀ ਅਤੇ ਸਮੂਹਕ ਖੁਸ਼ੀ ਨੂੰ ਵਧਾਵਾ ਦਿੰਦੇ ਹਨ।
ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਅਤੇ ਕਹਾਣੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਾਸ਼ਾ, ਰਿਵਾਇਤਾਂ ਅਤੇ ਜੀਵਨ ਦੇ ਅਸਲੀ ਜਜ਼ਬਾਤਾਂ ਨਾਲ ਜੋੜਿਆ। ਆਰਾ ਲਾਈਵ ਦੀਆਂ ਪੇਸ਼ਕਾਰੀਆਂ ‘ਚ ਪੰਜਾਬ ਦੀ ਰੂਹ—ਪਿਆਰ, ਹੌਂਸਲਾ ਅਤੇ ਪਛਾਣ—ਆਧੁਨਿਕ ਰੂਪ ‘ਚ ਦਰਸਾਈ ਗਈ, ਜੋ ਅੱਜ ਦੀ ਨੌਜਵਾਨੀ ਪੀੜੀ ਨਾਲ ਡੂੰਘੀ ਤਰ੍ਹਾਂ ਜੁੜੀ।
ਇਸ ਮੌਕੇ ‘ਤੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੋਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ, ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਡਾ. ਅਰਜਨ ਸਿੰਘ, ਡੀਨ ਸਟੂਡੈਂਟ ਵੈਲਫ਼ੇਅਰ ਹਾਜ਼ਰ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਨਬੀਰ ਸਿੰਘ ਨੇ ਕਿਹਾ ਕਿ ਸੀਟੀ ਗਰੁੱਪ ਸਮੂਹਿਕ ਅਤੇ ਸੰਤੁਲਿਤ ਸਿੱਖਿਆ ‘ਚ ਵਿਸ਼ਵਾਸ ਰੱਖਦਾ ਹੈ, ਜਿੱਥੇ ਸਿੱਖਣ ਦੀ ਪ੍ਰਕਿਰਿਆ ਕਲਾਸਰੂਮ ਤੱਕ ਸੀਮਤ ਨਹੀਂ ਰਹਿੰਦੀ ਤੇ ਅੱਗੇ ਵਧਦੀ ਹੈ। ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ ਅਤੇ ਸੱਭਿਆਚਾਰਕ ਤੌਰ ‘ਤੇ ਜਾਗਰੂਕ ਬਣਾਉਂਦੇ ਹਨ।
ਆਪਣਾ ਅਨੁਭਵ ਸਾਂਝਾ ਕਰਦਿਆਂ ਜੀ ਖਾਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਉਰਜਾ ਨੇ ਉਨ੍ਹਾਂ ਦੇ ਜੋਸ਼ ਨੂੰ ਹੋਰ ਵਧਾ ਦਿੱਤਾ ਹੈ ਅਤੇ ਉਨ੍ਹਾਂ ਲਈ ਇਹ ਪੇਸ਼ਕਾਰੀ ਹਮੇਸ਼ਾ ਯਾਦਗਾਰ ਰਹੇਗੀ । ਉਨ੍ਹਾਂ ਨੇ ਕੈਂਪਸ ‘ਚ ਕਲਾ ਅਤੇ ਸੰਗੀਤ ਨੂੰ ਪ੍ਰੋਤਸ਼ਾਹਿਤ ਕਰਨ ਲਈ ਸੀਟੀ ਗਰੁੱਪ ਦੀ ਪ੍ਰਸ਼ੰਸਾ ਕੀਤੀ।
ਆਰਾ ਲਾਈਵ ਦੀ ਸਮਾਪਤੀ ਉਤਸ਼ਾਹ ਭਰੇ ਮਾਹੌਲ ‘ਚ ਹੋਈ, ਜੋ ਵਿਦਿਆਰਥੀਆਂ ਲਈ ਅਮਿੱਟ ਯਾਦਾਂ ਛੱਡ ਗਈ ਅਤੇ ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦੀ ਜੀਵੰਤ, ਸਮਾਵੇਸ਼ੀ ਅਤੇ ਸੱਭਿਆਚਾਰਕ ਆਧਾਰ ਤੇ ਕੈਂਪਸ ਦੀ ਗਰਿਮਾ ਨੂੰ ਮਜ਼ਬੂਤ ਬਣਾਉਂਦੀ ਹੈ।
Read More: ਸੀ ਟੀ ਯੂਨੀਵਰਸਿਟੀ ਨੇ ਦੇਸ਼ਭਗਤੀ ਦੇ ਜੋਸ਼ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ




