ਮੋਦੀ ਦੀ ਜਲੰਧਰ ਫੇਰੀ

PM ਮੋਦੀ ਦੀ ਜਲੰਧਰ ਫੇਰੀ ਮੱਦੇਨਜਰ ਸ਼ਹਿਰ ‘ਚ ਕਈਂ ਪਾਬੰਦੀਆਂ ਲਾਗੂ

ਜਲੰਧਰ , 31 ਜਨਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਸਾਵਧਾਨੀ ਵਰਤਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਜ਼ਿਲ੍ਹੇ ਨੂੰ ਅਸਥਾਈ ਤੌਰ ‘ਤੇ “ਨੋ-ਫਲਾਈਂਗ ਜ਼ੋਨ” ਐਲਾਨਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਇਹ ਪਾਬੰਦੀ 30 ਜਨਵਰੀ, 2026 ਤੋਂ 1 ਫਰਵਰੀ, 2026 ਤੱਕ ਲਾਗੂ ਰਹੇਗੀ। ਇਸ ਸਮੇਂ ਦੌਰਾਨ ਜਲੰਧਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਮਾਨਵ ਰਹਿਤ ਹਵਾਈ ਵਾਹਨ, ਨਿੱਜੀ ਜਾਂ ਵਪਾਰਕ ਹੈਲੀਕਾਪਟਰ ਅਤੇ ਹੋਰ ਸਿਵਲ ਉਡਾਣਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਹਾਲਾਂਕਿ, ਇਹ ਹੁਕਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਵੀ.ਵੀ.ਆਈ.ਪੀ. ਲਈ ਸੁਰੱਖਿਆ ਡਿਊਟੀਆਂ ‘ਚ ਲੱਗੇ ਹੈਲੀਕਾਪਟਰਾਂ ਅਤੇ ਜਹਾਜ਼ਾਂ ‘ਤੇ ਲਾਗੂ ਨਹੀਂ ਹੋਵੇਗਾ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More: PM ਮੋਦੀ ਦੀ ਪੰਜਾਬ ਫੇਰੀ, ਡੇਰਾ ਸੱਚਖੰਡ ਬੱਲਾਂ ਵਿਖੇ ਟੇਕਣਗੇ ਮੱਥਾ!

ਵਿਦੇਸ਼

Scroll to Top