ਸਪੋਰਟਸ, 30 ਜਨਵਰੀ 2026: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸ਼ੁੱਕਰਵਾਰ ਨੂੰ T20 ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਲਈ ਮੈਚ ਅਧਿਕਾਰੀਆਂ ਦੇ ਪੈਨਲ ਦਾ ਐਲਾਨ ਕੀਤਾ। ਇਸ ਸੂਚੀ ‘ਚ ਚਾਰ ਤਜਰਬੇਕਾਰ ਭਾਰਤੀ ਅੰਪਾਇਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਦੋ ਬੰਗਲਾਦੇਸ਼ੀ ਅੰਪਾਇਰ, ਸ਼ਰਫੁਦੁੱਲਾ ਇਬਨ ਸ਼ਾਹਿਦ ਅਤੇ ਗਾਜ਼ੀ ਸੋਹੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਐਲਾਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਬੰਗਲਾਦੇਸ਼ ਨੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਟੂਰਨਾਮੈਂਟ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।
ICC ਦੀ ਨਿਯੁਕਤੀ ਇਹ ਵੀ ਦਰਸਾਉਂਦੀ ਹੈ ਕਿ ਬੋਰਡ ਹਾਲ ਹੀ ਦੇ ਵਿਵਾਦਾਂ ਦੀ ਬਜਾਏ ਤਜਰਬੇ ਅਤੇ ਪ੍ਰਦਰਸ਼ਨ ਨੂੰ ਤਰਜੀਹ ਦਿੰਦਾ ਹੈ। ਸ਼ਰਫੁਦੁੱਲਾ ਇਬਨ ਸ਼ਾਹਿਦ ਪਹਿਲਾਂ ਕਈ ਵੱਡੇ ICC ਟੂਰਨਾਮੈਂਟਾਂ ‘ਚ ਅੰਪਾਇਰਿੰਗ ਕਰ ਚੁੱਕੇ ਹਨ, ਜਦੋਂ ਕਿ ਗਾਜ਼ੀ ਸੋਹੇਲ ਨੂੰ ਲਗਾਤਾਰ ਏਲੀਟ ਅਤੇ ਅੰਤਰਰਾਸ਼ਟਰੀ ਪੈਨਲਾਂ ‘ਚ ਮੌਕੇ ਮਿਲੇ ਹਨ। ICC ਦੇ ਮੁਤਾਬਕ ਚੋਣ ਸਿਰਫ਼ ਅੰਪਾਇਰਾਂ ਦੇ ਟਰੈਕ ਰਿਕਾਰਡ, ਅੰਤਰਰਾਸ਼ਟਰੀ ਅਨੁਭਵ ਅਤੇ ਪੇਸ਼ੇਵਰ ਮਿਆਰਾਂ ‘ਤੇ ਅਧਾਰਤ ਸੀ।
ਭਾਰਤੀ ਅੰਪਾਇਰਾਂ ਦੇ ਸੰਬੰਧ ‘ਚ ਇਸ ਵਾਰ ਪੈਨਲ ‘ਚ ਚਾਰ ਭਾਰਤੀ ਨਾਮ ਸ਼ਾਮਲ ਕੀਤੇ ਹਨ। ਜਿਨ੍ਹਾਂ ‘ਚ ਜਵਾਗਲ ਸ਼੍ਰੀਨਾਥ (ਮੈਚ ਰੈਫਰੀ), ਜੈਰਾਮਨ ਮਦਨਗੋਪਾਲ, ਨਿਤਿਨ ਮੈਨਨ, ਅਤੇ ਕੇਐਨਏ ਪਦਮਨਾਭਨ ਸ਼ਾਮਲ ਹਨ। ਨਿਤਿਨ ਮੈਨਨ ਨੂੰ ਹਾਲ ਹੀ ਦੇ ਸਾਲਾਂ ‘ਚ ਆਈਸੀਸੀ ਦੇ ਸਭ ਤੋਂ ਭਰੋਸੇਮੰਦ ਅੰਪਾਇਰਾਂ ‘ਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਵੱਡੇ ਮੈਚਾਂ ‘ਚ ਉਸਦੀ ਮੌਜੂਦਗੀ ਭਾਰਤ ਲਈ ਮਾਣ ਵਾਲੀ ਗੱਲ ਮੰਨੀ ਜਾਂਦੀ ਹੈ।
7 ਫਰਵਰੀ ਨੂੰ ਹੋਵੇਗਾ ਟੀ20 ਵਿਸ਼ਵ ਕੱਪ 2027
ਟੀ20 ਵਿਸ਼ਵ ਕੱਪ 2026 7 ਫਰਵਰੀ ਨੂੰ ਸ਼ੁਰੂ ਹੋਵੇਗਾ ਅਤੇ ਕੁੱਲ 24 ਆਨ-ਫੀਲਡ ਅੰਪਾਇਰ ਅਤੇ ਛੇ ਮੈਚ ਰੈਫਰੀ ਗਰੁੱਪ ਪੜਾਅ ‘ਚ ਕੰਮ ਕਰਨਗੇ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਸੁਪਰ 8 ਅਤੇ ਨਾਕਆਊਟ ਮੈਚਾਂ ਲਈ ਅਧਿਕਾਰੀਆਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
Read More: ਟੀ-20 ਵਿਸ਼ਵ ਕੱਪ ‘ਚ ਆਈਸਲੈਂਡ ਤੇ ਯੂਗਾਂਡਾ ਨੇ ਪਾਕਿਸਤਾਨ ਦੀ ਜਗ੍ਹਾ ਲੈਣ ਦੀ ਕੀਤੀ ਪੇਸ਼ਕਸ਼




