ਜ਼ੀਰਕਪੁਰ 29 ਜਨਵਰੀ 2026: ਜ਼ੀਰਕਪੁਰ ‘ਚ ਮੈਕੇਡੀ ਚੌਕ ਨੇੜੇ ਇੱਕ ਸੜਕ ਹਾਦਸੇ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਸੜਕ ਕਿਨਾਰੇ ਖੜ੍ਹੀ ਇੱਕ ਟਰਾਲੇ ਨਾਲ ਟਕਰਾ ਗਈ, ਜਿਸ ਨਾਲ ਫਾਰਚੂਨਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਕੁਝ ਜਣਿਆਂ ਨੂੰ ਖਿੜਕੀਆਂ ਤੋੜ ਕੇ ਬਚਾਇਆ ਗਿਆ।
ਫਾਰਚੂਨਰ ਵਿੱਚ ਕੁੱਲ ਛੇ ਜਣੇ ਸਵਾਰ ਸਨ, ਜਿਨ੍ਹਾਂ ‘ਚ ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ (68), ਬਲਬੀਰ ਸਿੰਘ (70) ਅਤੇ ਹਰਜੀਤ ਸਿੰਘ (35) ਵਜੋਂ ਹੋਈ ਹੈ। ਉਹ ਦਿੱਲੀ ਹਵਾਈ ਅੱਡੇ ਤੋਂ ਫਤਿਹਗੜ੍ਹ ਸਾਹਿਬ ਨੇੜੇ ਆਪਣੇ ਪਿੰਡ ਵਾਪਸ ਆ ਰਹੇ ਸਨ।
ਪੁਲਿਸ ਮੌਕੇ ‘ਤੇ ਪਹੁੰਚੀ, ਆਵਾਜਾਈ ਬਹਾਲ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਨੂੰ ਦੱਸਿਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਫਾਰਚੂਨਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਕਾਰ ਕਾਕਾ ਢਾਬੇ ਦੇ ਸਾਹਮਣੇ ਸੜਕ ਕਿਨਾਰੇ ਖੜ੍ਹੀ ਇੱਕ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਟਰਾਲੀ ਦੇ ਹੇਠਾਂ ਆ ਗਈ ਅਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
Read More: Mansa Accident News: ਦੋ ਸਵਿਫਟ ਕਾਰਾਂ ਵਿਚਾਲੇ ਭਿਆਨਕ ਟੱਕਰ, 3 ਜਣਿਆਂ ਦੀ ਮੌ.ਤ




