ਅਮੀਤੋਜ ਨੂੰ ਗਣਤੰਤਰ ਦਿਵਸ ‘ਤੇ ਰਾਸ਼ਟਰੀ ਘੋੜਸਵਾਰ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਗਿਆ ਸਨਮਾਨਿਤ

ਪਟਿਆਲਾ 28 ਜਨਵਰੀ 2026: ਗਣਤੰਤਰ ਦਿਵਸ ਦੇ ਮੌਕੇ ‘ਤੇ  ਨੌਜਵਾਨ ਘੋੜਸਵਾਰ ਅਮੀਤੋਜ (Amitoj) ਨੂੰ ਮਾਨਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੀਆਂ ਘੋੜਸਵਾਰੀ ਪ੍ਰਤਿਯੋਗਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਤਾ ਗਿਆ।

ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਇਹ ਅਵਾਰਡ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (harjot singh bains) ਵੱਲੋਂ ਦਿੱਤਾ ਗਿਆ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੀ ਹਾਜ਼ਰ ਰਹੇ।

ਅਮੀਤੋਜ ਨੇ ਜੂਨੀਅਰ ਨੈਸ਼ਨਲ ਇਕਵੈਸਟਰੀਅਨ ਚੈਂਪਿਅਨਸ਼ਿਪ 2025 ਵਿੱਚ ਆਪਣੀ ਟੀਮ ਲਈ ਰਜਤ ਤਮਗਾ (ਸਿਲਵਰ ਮੈਡਲ) ਹਾਸਲ ਕੀਤਾ। ਇਹ ਰਾਸ਼ਟਰੀ ਪ੍ਰਤਿਯੋਗਤਾ ਦਸੰਬਰ 2025 ਵਿੱਚ ਦਿੱਲੀ ਇਕਵੈਸਟਰੀਅਨ ਸੈਂਟਰ, ਦਿੱਲੀ ਕੈਂਟ ਵਿੱਚ ਆਯੋਜਿਤ ਕੀਤੀ ਗਈ ਸੀ।ਦੱਸ ਦੇਈਏ ਕਿ ਇਸ ਪ੍ਰਤਿਯੋਗਤਾ ਦੌਰਾਨ ਅਮੀਤੋਜ ਨੇ ਆਪਣੇ ਘੋੜੇ “ਹੀਰੋ” ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਅਮੀਤੋਜ ਨੇ ਜੈਪੁਰ ਅਤੇ ਅਜਮੇਰ ਵਿੱਚ ਹੋਈਆਂ ਨੈਸ਼ਨਲ ਟ੍ਰਾਇਲਜ਼ ਦੌਰਾਨ ਨਿਰਧਾਰਤ ਸਮੇਂ ਦੇ ਅੰਦਰ ਕਲੀਅਰ ਰਾਊਂਡ ਪੂਰੇ ਕਰਕੇ ਰਾਸ਼ਟਰੀ ਮੁਕਾਬਲਿਆਂ ਲਈ ਯੋਗਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਜੈਪੁਰ ਵਿੱਚ ਹੋਏ ਸ਼ੋ ਜੰਪਿੰਗ ਮੁਕਾਬਲੇ ਵਿੱਚ ਸੋਨੇ ਦਾ ਤਮਗਾ (ਗੋਲਡ ਮੈਡਲ) ਵੀ ਜਿੱਤਿਆ ਸੀ।

ਅਮੀਤੋਜ ਇਸ ਸਮੇਂ Horse Heaven Academy, ਜੈਪੁਰ ਤੋਂ ਕੋਚਿੰਗ ਲੈ ਰਿਹਾ ਹੈ, ਜਿੱਥੇ ਉਸਨੂੰ ਪੇਸ਼ੇਵਰ ਟ੍ਰੇਨਿੰਗ ਅਤੇ ਮਾਰਗਦਰਸ਼ਨ ਮਿਲ ਰਿਹਾ ਹੈ। ਹਾਜ਼ਰ ਗਣਮਾਨਿਆਂ ਨੇ ਅਮੀਤੋਜ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਦੀ ਇਹ ਉਪਲਬਧੀ ਰਾਜ ਅਤੇ ਦੇਸ਼ ਲਈ ਮਾਣ ਦੀ ਗੱਲ ਹੈ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਸਾਬਤ ਹੋਵੇਗੀ।

Read More: Republic Day 2026: ਗਣਤੰਤਰ ਦਿਵਸ ਮੌਕੇ CM ਭਗਵੰਤ ਮਾਨ ਹੁਸ਼ਿਆਰਪੁਰ ‘ਚ ਲਹਿਰਾਉਣਗੇ ਤਿਰੰਗਾ

ਵਿਦੇਸ਼

Scroll to Top