ਲੁਧਿਆਣਾ, 27 ਜਨਵਰੀ 2026: ਸੀ ਟੀ ਯੂਨੀਵਰਸਿਟੀ ਨੇ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵਿਦਿਆਰਥੀ, ਅਧਿਆਪਕ ਅਤੇ ਐਨਸੀਸੀ ਕੈਡਿਟ ਇਕੱਠੇ ਹੋਏ ਅਤੇ ਸਾਲ 1950 ‘ਚ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਨੂੰ ਯਾਦ ਕੀਤਾ।
ਇਸ ਸਮਾਗਮ ਦੌਰਾਨ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਦੇਸ਼ਭਗਤੀ ਅਤੇ ਏਕਤਾ ਦੀ ਭਾਵਨਾ ਨਜ਼ਰ ਆਈ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਾ ਕੈਂਪਸ ਰਾਸ਼ਟਰੀ ਮਾਣ ਨਾਲ ਭਰ ਗਿਆ।
ਵਿਦਿਆਰਥੀਆਂ ਵੱਲੋਂ ਗਾਏ ਦੇਸ਼ਭਗਤੀ ਗੀਤਾਂ ਨੇ ਸਭ ਨੂੰ ਭਾਵੁਕ ਕਰ ਦਿੱਤਾ। ਦੇਸ਼ ਅਤੇ ਆਜ਼ਾਦੀ ਦੇ ਸੂਰਮਿਆਂ ਨੂੰ ਸਮਰਪਿਤ ਇਹ ਗੀਤਾਂ ਨੇ ਮਾਹੌਲ ਨੂੰ ਦੇਸ਼ਪ੍ਰੇਮ ਨਾਲ ਭਰ ਦਿੱਤਾ।
ਇਸ ਤੋਂ ਬਾਅਦ ਪੇਸ਼ਕਾਰੀਆਂ ਹੋਈਆਂ, ਜਿਨ੍ਹਾਂ ਰਾਹੀਂ ਭਾਰਤ ਦੀ ਸੱਭਿਆਚਾਰਕ ਵੱਖਰਾਪਣ ਅਤੇ ਇੱਕ ਗਣਰਾਜ ਵਜੋਂ ਦੇਸ਼ ਦੇ ਸਫ਼ਰ ਨੂੰ ਦਰਸਾਇਆ। ਰਵਾਇਤੀ ਅਤੇ ਆਧੁਨਿਕ ਨਾਚਾਂ ਦੇ ਸੁੰਦਰ ਮਿਲਾਪ ਨੇ ਸਭ ਦੀ ਪ੍ਰਸ਼ੰਸਾ ਹਾਸਲ ਕੀਤੀ।

ਵਿਦਿਆਰਥੀਆਂ ਨੇ ਸੰਵਿਧਾਨਕ ਮੁੱਲਾਂ, ਸਮਾਜਿਕ ਜ਼ਿੰਮੇਵਾਰੀ, ਏਕਤਾ ਅਤੇ ਰਾਸ਼ਟਰੀ ਏਕਤਾ ਵਰਗੇ ਵਿਸ਼ਿਆਂ ‘ਤੇ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤੇ, ਜਿਸ ਨਾਲ ਸਮਾਗਮ ਹੋਰ ਵੀ ਅਰਥਪੂਰਨ ਬਣ ਗਿਆ। ਸੀਟੀ ਯੂਨੀਵਰਸਿਟੀ ਦੇ ਐਨਸੀਸੀ ਕੈਡਿਟਾਂ ਨੇ ਅਨੁਸ਼ਾਸ਼ਿਤ ਮਾਰਚ ਅਤੇ ਸਮਨਵਿਤ ਫਲੈਗ ਡ੍ਰਿੱਲ ਨਾਲ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ‘ਚ ਸਮਰਪਣ, ਅਨੁਸ਼ਾਸ਼ਨ ਅਤੇ ਦੇਸ਼ ਪ੍ਰਤੀ ਆਦਰ ਸਪੱਸਟ ਦਿੱਸਿਆ।
ਕਾਰਜਕ੍ਰਮ ਦਾ ਇੱਕ ਮਹੱਤਵਪੂਰਨ ਪਲ ਸ਼ਪਥ ਸਮਾਗਮ ਸੀ, ਜਿਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੰਵਿਧਾਨ ਦੀ ਪਾਲਣਾ ਕਰਨ ਅਤੇ ਦੇਸ਼ ਦੀ ਤਰੱਕੀ ਤੇ ਏਕਤਾ ਲਈ ਯੋਗਦਾਨ ਪਾਉਣ ਦੀ ਕਸਮ ਖਾਈ। ਸਭਾ ਨੂੰ ਸੰਬੋਧਨ ਕਰਦਿਆਂ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਸਭ ਦੀ ਸਾਂਝੀ ਭਾਗੀਦਾਰੀ ‘ਤੇ ਮਾਣ ਜ਼ਾਹਰ ਕੀਤਾ ਅਤੇ ਭਾਰਤ ਨੂੰ ਲੋਕਤੰਤਰਕ ਦੇਸ਼ ਬਣਾਉਣ ਵਿੱਚ ਆਜ਼ਾਦੀ ਦੇ ਸੂਰਮਿਆਂ ਦੀ ਕੁਰਬਾਨੀ ਅਤੇ ਦੂਰਦਰਸ਼ੀ ਸੋਚ ਨੂੰ ਯਾਦ ਕੀਤਾ।
Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ‘ਚ ਮਨਾਇਆ 77ਵਾਂ ਗਣਤੰਤਰ ਦਿਵਸ




