ਗਣਤੰਤਰ ਦਿਵਸ 2026

Republic Day 2026: ਗਣਤੰਤਰ ਦਿਵਸ ਮੌਕੇ CM ਭਗਵੰਤ ਮਾਨ ਹੁਸ਼ਿਆਰਪੁਰ ‘ਚ ਲਹਿਰਾਉਣਗੇ ਤਿਰੰਗਾ

ਲੁਧਿਆਣਾ, 26 ਜਨਵਰੀ 2026: Republic Day 2026: ਪੰਜਾਬ ‘ਚ ਅੱਜ ਗਣਤੰਤਰ ਦਿਵਸ  2026 ਦਾ ਸਮਾਗਮ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ‘ਚ ਹੋਵੇਗਾ। ਰਾਜਪਾਲ ਗੁਲਾਬ ਚੰਦ ਕਟਾਰੀਆ ਉੱਥੇ ਤਿਰੰਗਾ ਲਹਿਰਾਉਣਗੇ ਅਤੇ ਲੋਕਾਂ ਨੂੰ ਸਨਮਾਨਿਤ ਕਰਨਗੇ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ‘ਚ ਤਿਰੰਗਾ ਲਹਿਰਾਉਣਗੇ। ਮੰਤਰੀ ਹੋਰ ਜ਼ਿਲ੍ਹਿਆਂ ‘ਚ ਤਿਰੰਗਾ ਲਹਿਰਾਉਣਗੇ।

ਇਸ ਸਾਲ ਦਿੱਲੀ ਕਰਤਵਯ ਮਾਰਗ ‘ਤੇ ਪੰਜਾਬ ਦੀ ਇੱਕ ਝਾਕੀ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਝਾਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਚੌਵੀ ਪੁਲਿਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਚੌਵੀ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਗਣਤੰਤਰ ਦਿਵਸ ‘ਤੇ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਅਤੇ ਚੰਡੀਗੜ੍ਹ ਦੀਆਂ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ‘ਚ ਕ੍ਰਿਕਟਰ ਹਰਮਨਦੀਪ ਕੌਰ, ਸੰਤ ਨਿਰੰਜਨ ਦਾਸ, ਹਾਕੀ ਕੋਚ ਬਲਦੇਵ ਸਿੰਘ ਅਤੇ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਨੇ ਚੰਡੀਗੜ੍ਹ ਦੀਆਂ ਗਲੀਆਂ ਦੀ ਸਫਾਈ ਕੀਤੀ ਸੀ।

Read More: Republic Day Parade 2026: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਰੇਡ ਦੀ ਸਲਾਮੀ ਲੈਣਗੇ, PM ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾ

ਵਿਦੇਸ਼

Scroll to Top