ਕਾਂਸਟੇਬਲ ਭਰਤੀ

ਹਰਿਆਣਾ ‘ਚ ਕਾਂਸਟੇਬਲ ਭਰਤੀ ਲਈ ਉਮੀਦਵਾਰਾਂ ਨੂੰ ਉਮਰ ‘ਚ 3 ਸਾਲ ਦੀ ਮਿਲੀ ਛੋਟ

ਹਰਿਆਣਾ, 24 ਜਨਵਰੀ 2026: ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਐਲਾਨ ਕੀਤਾ ਕਿ CET-2025 ਦੇ ਤਹਿਤ ਇਸ਼ਤਿਹਾਰ ਦਿੱਤੀ ਪੁਲਿਸ ਕਾਂਸਟੇਬਲ ਭਰਤੀ ਲਈ ਸਾਰੇ ਉਮੀਦਵਾਰਾਂ ਨੂੰ ਉਮਰ ‘ਚ 3 ਸਾਲ ਦੀ ਛੋਟ ਦਿੱਤੀ ਹੈ। ਉਮੀਦਵਾਰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ, https://adv012026.hryssc.com/ ਰਾਹੀਂ ਔਨਲਾਈਨ ਅਰਜ਼ੀ ਦੇ ਸਕਦੇ ਹਨ, ਅਤੇ ਐਪਲੀਕੇਸ਼ਨ ਪੋਰਟਲ ਨੂੰ ਸਰਗਰਮ ਕਰ ਦਿੱਤਾ ਹੈ। ਔਨਲਾਈਨ ਅਰਜ਼ੀਆਂ ਦੀ ਆਖਰੀ ਤਾਰੀਖ਼ 25 ਜਨਵਰੀ, 2026 ਤੋਂ ਵਧਾ ਕੇ 31 ਜਨਵਰੀ, 2026 (ਰਾਤ 11:59 ਵਜੇ ਤੱਕ) ਕਰ ਦਿੱਤੀ ਹੈ।

ਹਿੰਮਤ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਉਮੀਦਵਾਰਾਂ ਨੂੰ ਮੌਕਾ ਪ੍ਰਦਾਨ ਕਰਨ ਲਈ ਲਿਆ ਗਿਆ ਹੈ ਜੋ 2022 ਤੋਂ ਬਾਅਦ ਸੀਈਟੀ ਨਾ ਹੋਣ ਕਾਰਨ ਉਮਰ ਸੀਮਾ ਤੋਂ ਘੱਟ ਰਹਿ ਰਹੇ ਸਨ। ਇਹ ਉਮਰ ਛੋਟ 2025 ‘ਚ ਸੀਈਟੀ ਪ੍ਰੀਖਿਆ ਦੁਬਾਰਾ ਹੋਣ ਤੋਂ ਬਾਅਦ ਯੋਗ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਵੱਡੀ ਗਿਣਤੀ ‘ਚ ਯੋਗ ਨੌਜਵਾਨ ਭਰਤੀ ਪ੍ਰਕਿਰਿਆ ‘ਚ ਹਿੱਸਾ ਲੈ ਸਕਣਗੇ। ਕਮਿਸ਼ਨ ਭਰਤੀ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਚਲਾਉਣ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਇਸ਼ਤਿਹਾਰ ਨੰਬਰ 01/2026 ਦੇ ਤਹਿਤ ਸੀਈਟੀ ਪੜਾਅ-2 ‘ਚ ਹਰਿਆਣਾ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪੁਰਸ਼ ਕਾਂਸਟੇਬਲ, ਮਹਿਲਾ ਕਾਂਸਟੇਬਲ ਅਤੇ ਹਰਿਆਣਾ ਰੇਲਵੇ ਪੁਲਿਸ ਦੇ ਅਹੁਦਿਆਂ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਹਨ।

ਇਸ ਭਰਤੀ ਲਈ ਕੁੱਲ 5,500 ਅਸਾਮੀਆਂ ਨਿਰਧਾਰਤ ਕੀਤੀਆਂ ਹਨ, ਜਿਸ ‘ਚ ਪੁਰਸ਼ ਕਾਂਸਟੇਬਲ ਲਈ 4,500 ਅਸਾਮੀਆਂ, ਮਹਿਲਾ ਕਾਂਸਟੇਬਲ ਲਈ 600 ਅਸਾਮੀਆਂ ਅਤੇ ਹਰਿਆਣਾ ਰੇਲਵੇ ਪੁਲਿਸ ਲਈ 400 ਅਸਾਮੀਆਂ ਸ਼ਾਮਲ ਹਨ।

Read More: ਕੀ ਤਿੰਨ ਨਗਰ ਨਿਗਮਾਂ ‘ਚ ਮੇਅਰ ਦਾ ਅਹੁਦਾ ਜਨਰਲ ਵਰਗ ਲਈ ਰਾਖਵਾਂ ਰਹੇਗਾ, ਜਾਣੋ

ਵਿਦੇਸ਼

Scroll to Top