ਪੰਜਾਬ, 24 ਜਨਵਰੀ 2026: Punjab Weather News: ਪਹਾੜਾਂ ‘ਚ ਹੋਈ ਬਰਫ਼ਬਾਰੀ ਦੇ ਪ੍ਰਭਾਵ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਦਿਖਾਈ ਦੇ ਰਹੇ ਹਨ। ਮੌਸਮ ਵਿਭਾਗ ਨੇ ਲਗਾਤਾਰ ਦੋ ਦਿਨਾਂ (ਅੱਜ ਅਤੇ ਕੱਲ੍ਹ) ਲਈ 16 ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਛੇ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ‘ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਸ਼ਾਮਲ ਹਨ।
ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ‘ਚ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ 8.9 ਡਿਗਰੀ ਘੱਟ ਗਿਆ ਹੈ, ਜੋ ਕਿ ਆਮ ਨਾਲੋਂ 4.1 ਡਿਗਰੀ ਘੱਟ ਹੈ।
ਪਿਛਲੇ 24 ਘੰਟਿਆਂ ‘ਚ ਸਾਰੇ ਜ਼ਿਲ੍ਹਿਆਂ ‘ਚ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਤੋਂ 20.2 ਡਿਗਰੀ ਤੱਕ ਰਿਹਾ ਹੈ। ਇਸੇ ਤਰ੍ਹਾਂ, ਘੱਟੋ-ਘੱਟ ਤਾਪਮਾਨ 8.5 ਡਿਗਰੀ ਤੋਂ 14.5 ਡਿਗਰੀ ਤੱਕ ਰਿਹਾ। ਗੁਰਦਾਸਪੁਰ ‘ਚ ਸਭ ਤੋਂ ਘੱਟ ਤਾਪਮਾਨ 8.5 ਡਿਗਰੀ ਦਰਜ ਕੀਤਾ ਗਿਆ।
ਇਸ ਦੌਰਾਨ, ਸ਼ੁੱਕਰਵਾਰ ਨੂੰ ਮੀਂਹ ਅਤੇ ਤੂਫਾਨ ਨੇ ਪੰਜਾਬ ਅਤੇ ਚੰਡੀਗੜ੍ਹ ‘ਚ ਨੁਕਸਾਨ ਕੀਤਾ। ਬਿਜਲੀ ਦੇ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮੋਹਾਲੀ ‘ਚ ਇੱਕ ਘਰ ਦੀ ਛੱਤ ਵੀ ਡਿੱਗ ਗਈਆਂ। ਗੁਰਦਾਸਪੁਰ ‘ਚ ਇੱਕ ਪੋਲਟਰੀ ਫਾਰਮ ‘ਤੇ ਬਿਜਲੀ ਡਿੱਗਣ ਨਾਲ 8,000 ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ। ਚੰਡੀਗੜ੍ਹ ਵਿੱਚ ਇੱਕ ਘਰ ਡਿੱਗਣ ਨਾਲ ਤਿੰਨ ਬੱਚੇ ਜ਼ਖਮੀ ਹੋ ਗਏ।
ਰਾਤ ਨੂੰ ਮੋਹਾਲੀ ‘ਚ ਵੀ ਮੀਂਹ ਪਿਆ। ਇੱਥੇ ਕਈ ਇਲਾਕੇ 24 ਘੰਟਿਆਂ ਤੋਂ ਬਿਜਲੀ ਤੋਂ ਬਿਨਾਂ ਹਨ। ਲੋਕਾਂ ਦੇ ਮੋਬਾਈਲ ਫੋਨ ਅਤੇ ਇਨਵਰਟਰ ਕੰਮ ਕਰਨਾ ਬੰਦ ਕਰ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਬਿਜਲੀ ਦੀ ਘਾਟ ਨੇ ਰੋਜ਼ਾਨਾ ਦੇ ਕੰਮਾਂ ‘ਚ ਵਿਘਨ ਪਾਇਆ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
Read More: Punjab Weather News: ਪੰਜਾਬ ‘ਚ ਮੀਂਹ ਅਤੇ ਗੜੇਮਾਰੀ ਕਾਰਨ ਬਦਲਿਆ ਮੌਸਮ




