18 ਜਨਵਰੀ 2026: ਪੰਜਾਬ ਵਿੱਚ ਮੌਸਮ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੂਬੇ ਵਿੱਚ ਸੰਘਣੀ ਧੁੰਦ ਕਾਰਨ ਕਈ ਸੜਕ ਹਾਦਸੇ ਹੋ ਰਹੇ ਹਨ। ਬਠਿੰਡਾ (bathinda) ਵਿੱਚ ਇੱਕ ਪੀਆਰਟੀਸੀ ਬੱਸ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਐਤਵਾਰ ਸਵੇਰੇ ਧੁੰਦ ਕਾਰਨ ਇੱਕ ਬੱਸ ਅਤੇ ਇੱਕ ਟਰੱਕ (ਟ੍ਰੇਲਰ) ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਕੁਝ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਦਿਨ ਸੰਘਣੀ ਧੁੰਦ (dense fog) ਕਾਰਨ ਪੀਆਰਟੀਸੀ ਦੀਆਂ ਕਾਫ਼ੀ ਇੱਕ ਨਹੀਂ ਬਲਕਿ 3 ਤੋਂ ਵੱਧ ਬੱਸਾਂ ਹਾਦਸਾਗ੍ਰਸਤ ਹੋਇਆ ਹਨ, ਜੋ ਕਿ ਬਠਿੰਡਾ – ਬਰਨਾਲਾ ਰੋਡ ‘ਤੇ ਹੀ ਹਾਦਸੇ ਦਾ ਸ਼ਿਕਾਰ ਹੋਇਆ ਹਨ| ਬੱਸ ਨੰਬਰ 1627, 0763 ਅਤੇ 0793, 1514 ਇਹ ਬੱਸਾਂ ਧਨੌਲਾ ਕੋਲ ਬਠਿੰਡਾ ਬੱਸ ਮਾਨਸਾ ਬਠਿੰਡਾ ਰੋਡ ਤਾ ਵਾਪਰਿਆ ਹੈ|ਦੱਸ ਦੇਈਏ ਕਿ ਕਿਸੇ ਬੱਸ ਦੀ ਟੱਕਰ ਟ੍ਰੈਕ ਨਾਲ ਹੋਈ, ਕਿਸੇ ਦੀ ਟਰਾਲੀ ਨਾਲ ਅਤੇ ਕਿਸੇ ਦੀ ਗੈਸ ਸਿਲੰਡਰ ਦੀ ਭਰੀ ਹੋਈ ਟਰਾਲੀ ਨਾਲ ਜਾ ਟਕਰਾਈ ਹੈ|

Read More: ਪੰਜਾਬ ‘ਚ ਰੋਡਵੇਜ਼ ਤੇ PRTC ਦੇ ਕੰਟਰੈਕਟ ਮੁਲਾਜ਼ਮਾਂ ਦੀ ਹੜਤਾਲ ਖਤਮ, ਬੱਸ ਸੇਵਾ ਸ਼ੁਰੂ




